ਜਵਾਨ ਨੇ ਚਲਦੀ ਗੱਡੀ ’ਚ ਏ ਐੱਸ ਆਈ ਤੇ ਤਿੰਨ ਯਾਤਰੀ ਮਾਰ’ਤੇ

0
144

ਮੁੰਬਈ : ਮਹਾਰਾਸ਼ਟਰ ਦੇ ਪਾਲਘਰ ਰੇਲਵੇ ਸਟੇਸ਼ਨ ਨੇੜੇ ਆਰ ਪੀ ਐੱਫ ਦੇ ਕਾਂਸਟੇਬਲ ਨੇ ਸੋਮਵਾਰ ਸਵੇਰੇ ਪੰਜ ਵਜੇ ਦੇ ਕਰੀਬ ਜੈਪੁਰ-ਮੁੰਬਈ ਸੈਂਟਰਲ ਐੱਕਸਪ੍ਰੈੱਸ ਦੇ ਅੰਦਰ ਆਰ ਪੀ ਐੱਫ ਦੇ ਅਸਿਸਟੈਂਟ ਸਬ-ਇੰਸਪੈਕਟਰ ਅਤੇ ਤਿੰਨ ਯਾਤਰੀਆਂ ਦੀ ਆਟੋਮੈਟਿਕ ਹਥਿਆਰ ਨਾਲ ਗੋਲੀਬਾਰੀ ਕਰਕੇ ਹੱਤਿਆ ਕਰ ਦਿੱਤੀ। ਮੁਲਜ਼ਮ ਮਾਨਸਕ ਤੌਰ ’ਤੇ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ। ਮੁੰਬਈ ਤੋਂ ਪਾਲਘਰ ਦੀ ਦੂਰੀ 100 ਕਿਲੋਮੀਟਰ ਹੈ। ਚੇਤਨ ਕੁਮਾਰ ਚੌਧਰੀ ਨੇ ਚਲਦੀ ਟਰੇਨ ’ਚ ਪਹਿਲਾਂ ਆਪਣੇ ਐਸਕਾਰਟ ਡਿਊਟੀ ਇੰਚਾਰਜ ਏ ਐੱਸ ਆਈ ਟੀਕਾ ਰਾਮ ਮੀਨਾ ਨੂੰ ਗੋਲੀ ਮਾਰ ਦਿੱਤੀ। ਫਿਰ ਇਕ ਹੋਰ ਬੋਗੀ ਵਿਚ ਜਾ ਕੇ ਤਿੰਨ ਸਵਾਰੀਆਂ ਨੂੰ ਗੋਲੀ ਮਾਰ ਦਿੱਤੀ। ਮੁਲਜ਼ਮ ਨੇ ਮੀਰਾ ਰੋਡ ਅਤੇ ਦਹਿਸਰ ਦੇ ਵਿਚਕਾਰ ਰੇਲ ਗੱਡੀ ’ਚੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਜੀ ਆਰ ਪੀ ਦੇ ਜਵਾਨਾਂ ਨੇ ਉਸ ਨੂੰ ਫੜ ਲਿਆ ਅਤੇ ਹਥਿਆਰ ਵੀ ਬਰਾਮਦ ਕਰ ਲਿਆ।

LEAVE A REPLY

Please enter your comment!
Please enter your name here