27.5 C
Jalandhar
Friday, October 18, 2024
spot_img

ਕਿਸਾਨਾਂ ਨੇ ਰੋਕੀਆਂ ਗੈਸ ਕੰਪਨੀ ਦੀਆਂ ਜੇ ਸੀ ਬੀ ਮਸ਼ੀਨਾਂ

ਤਲਵੰਡੀ ਸਾਬੋ (ਜਗਦੀਪ ਗਿੱਲ)
ਜੀ ਆਈ ਜੀ ਐਲ ਗੁਜਰਾਤ ਗੈਸ ਕੰਪਨੀ ਵੱਲੋਂ ਡੀਸੀ ਬਠਿੰਡਾ ਰਾਹੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨਾਲ ਕੀਤੇ ਸਮਝੌਤੇ ਨੂੰ ਤੋੜਦੇ ਹੋਏ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਿਨਾਂ ਤਲਵੰਡੀ ਸਾਬੋ ਵਿਖੇ ਪਾਇਪ ਲਾਈਨ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਜਦੋਂ ਕਿਸਾਨਾਂ ਨੂੰ ਪਤਾ ਲੱਗਾ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਜੇਸੀਬੀ ਮਸ਼ੀਨਾਂ ਰੋਕ ਦਿੱਤੀਆਂ ਗਈਆਂ ਤੇ ਗੈਸ ਪਾਈਪ ਲਾਈਨ ਦਾ ਕੰਮ ਰੋਕ ਦਿੱਤਾ ਗਿਆ। ਜਥੇਬੰਦੀ ਵੱਲੋਂ ਮੁਆਵਜ਼ਾ ਲੈਣ ਲਈ ਲੇਲੇਵਾਲਾ ਵਿਖੇ ਮੋਰਚਾ 31ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਿਨਾਂ ਜੋ ਕੰਮ ਸ਼ੁਰੂ ਕਰ ਦਿੱਤਾ ਗਿਆ, ਉਹ ਸਰਾਸਰ ਧੋਖਾ ਹੈ। ਕਿਸਾਨ ਲੇਲੇਵਾਲਾ ਮੋਰਚੇ ਤੋਂ ਤਲਵੰਡੀ ਸਾਬੋ ਜਿੱਥੇ ਪਾਈਪ ਲਾਈਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਕਿਸਾਨਾਂ ਵੱਲੋਂ ਭਾਰੀ ਵਿਰੋਧ ਕਰਨ ਤੋਂ ਬਾਅਦ ਕੰਮ ਬੰਦ ਕਰ ਦਿੱਤਾ ਗਿਆ।
ਕਿਸਾਨ ਆਗੂ ਨੇ ਕਿਹਾ ਕਿ 2 ਅਗਸਤ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵੱਡਾ ਐਕਸ਼ਨ ਕੀਤਾ ਜਾਵੇਗਾ, ਇਸ ਲਈ ਪਿੰਡਾਂ ਦੇ ਕਿਸਾਨ ਵੱਡੇ ਇਕੱਠ ਲਈ ਤਿਆਰ ਰਹਿਣ। ਇਸ ਸਮੇਂ ਜ਼ਿਲ੍ਹਾ ਬਠਿੰਡਾ ਦੇ ਸਕੱਤਰ ਦਰਸ਼ਨ ਸਿੰਘ ਮਾਈਸਰਖਾਨਾ, ਜ਼ਿਲ੍ਹਾ ਆਗੂ ਜਸਵੀਰ ਸਿੰਘ ਸੇਮਾ, ਬਲਾਕ ਤਲਵੰਡੀ ਸਾਬੋ ਦੇ ਜਨਰਲ ਸਕੱਤਰ ਕਾਲਾ ਸਿੰਘ ਚੱਠੇ ਵਾਲਾ, ਰਣਜੋਧ ਸਿੰਘ ਮਾਹੀ ਨੰਗਲ ਤੇ ਬਲਾਕ ਮੌੜ ਦੇ ਆਗੂ ਗੁਰਜੀਤ ਸਿੰਘ ਬੰਗੇਹਰ ਤੋਂ ਇਲਾਵਾ ਕਿਸਾਨ ਆਗੂ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles