ਮੋਗਾ, (ਅਮਰਜੀਤ ਬੱਬਰੀ) -ਪੁਲਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਮੈਂਬਰਾਂ ਨੂੰ ਹਥਿਆਰਾਂ ਸਮੇਤ ਫੜਿਆ ਹੈ। ਰਾਜਸਥਾਨ ਦੇ ਕਪਿਲ ਅਤੇ ਮਨੀਸ਼ ਠਾਕੁਰ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਆਏ ਸਨ। ਉਸ ਤੋਂ ਪਹਿਲਾਂ ਹੀ ਸੀ ਆਈ ਏ ਸਟਾਫ ਮਹਿਣਾ ਨੇ ਦੋਵਾਂ ਨੂੰ ਗਿ੍ਰਫਤਾਰ ਕਰ ਲਿਆ। ਉਹਨਾਂ ਤੋਂ 2 ਪਿਸਤੌਲ ਅਤੇ 9 ਐੱਮ ਐੱਮ ਦੇ 4 ਮੈਗਜ਼ੀਨ ਤੇ 40 ਜ਼ਿੰਦਾ ਕਾਰਤੂਸ 9 ਐੱਮ ਐੱਮ ਬਰਾਮਦ ਕੀਤੇ ਹਨ।




