ਗਹਿਲੋਤ ਦਾ ਖੱਟਰ ਨੂੰ ਮੋੜਵਾਂ ਜਵਾਬ

0
217

ਚੰਡੀਗੜ੍ਹ : ਨਾਸਿਰ-ਜੁਨੈਦ ਕਤਲ ਕਾਂਡ ਦੇ ਮੁਲਜ਼ਮ ਮੋਨੂੰ ਮਾਨੇਸਰ ਦੀ ਗਿ੍ਰਫਤਾਰੀ ਨੂੰ ਲੈ ਕੇ ਹਰਿਆਣਾ ਅਤੇ ਰਾਜਸਥਾਨ ਆਹਮੋ-ਸਾਹਮਣੇ ਹੋ ਗਏ ਹਨ। ਬੁੱਧਵਾਰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮੋਨੂੰ ਮਾਨੇਸਰ ਦੀ ਗਿ੍ਰਫਤਾਰੀ ਨੂੰ ਲੈ ਕੇ ਰਾਜਸਥਾਨ ਸਰਕਾਰ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਦਾਅਵਾ ਕੀਤਾ ਸੀ। ਉਨ੍ਹਾ ਇਹ ਵੀ ਕਿਹਾ ਸੀ ਕਿ ਹਰਿਆਣਾ ਪੁਲਸ ਕੋਲ ਮੋਨੂੰ ਮਾਨੇਸਰ ਬਾਰੇ ਕੋਈ ਜਾਣਕਾਰੀ ਨਹੀਂ ਹੈ। ਖੱਟਰ ਦੇ ਇਸ ਬਿਆਨ ਤੋਂ ਬਾਅਦ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਮੋੜਵਾਂ ਜਵਾਬ ਦਿੰਦਿਆਂ ਟਵੀਟ ਕੀਤਾ ਹੈ-ਮੁੱਖ ਮੰਤਰੀ ਮਨੋਹਰ ਲਾਲ ਮੀਡੀਆ ’ਚ ਬਿਆਨ ਦਿੰਦੇ ਹਨ ਕਿ ਉਹ ਰਾਜਸਥਾਨ ਪੁਲਸ ਦੀ ਹਰ ਸੰਭਵ ਮਦਦ ਕਰਨਗੇ, ਪਰ ਜਦੋਂ ਸਾਡੀ ਪੁਲਸ ਨਾਸਿਰ-ਜੁਨੈਦ ਕਤਲ ਕਾਂਡ ਦੇ ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ਗਈ ਤਾਂ ਹਰਿਆਣਾ ਪੁਲਸ ਨੇ ਸਹਿਯੋਗ ਨਹੀਂ ਕੀਤਾ, ਉਲਟਾ ਰਾਜਸਥਾਨ ਪੁਲਸ ਖਿਲਾਫ ਕੇਸ ਦਰਜ ਕਰ ਦਿੱਤਾ। ਹਰਿਆਣਾ ਪੁਲਸ ਫਰਾਰ ਮੁਲਜ਼ਮਾਂ ਨੂੰ ਲੱਭਣ ’ਚ ਰਾਜਸਥਾਨ ਪੁਲਸ ਨਾਲ ਸਹਿਯੋਗ ਨਹੀਂ ਦੇ ਰਹੀ।

LEAVE A REPLY

Please enter your comment!
Please enter your name here