ਦੇਹਰਾਦੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭੈਣ ਵਸੰਤੀਬੇਨ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਦੀ ਭੈਣ ਸ਼ਸ਼ੀ ਦੇਵੀ ਨੇ ਸ਼ਨੀਵਾਰ ਉੱਤਰਾਖੰਡ ਦੇ ਗੜ੍ਹਵਾਲ ਵਿਖੇ ਇੱਕ ਮੰਦਰ ’ਚ ਮੁਲਾਕਾਤ ਕੀਤੀ। ਮੋਦੀ ਦੀ ਭੈਣ ਵਸੰਤੀਬੇਨ ਆਪਣੇ ਪਤੀ ਨਾਲ ਸਾਵਣ ਦੇ ਮਹੀਨੇ ਭਗਵਾਨ ਸ਼ਿਵ ਦੀ ਪੂਜਾ ਕਰਨ ਲਈ ਪੌੜੀ ਖੇਤਰ ’ਚ ਸਥਿਤ ਨੀਲਕੰਠ ਮਹਾਂਦੇਵ ਮੰਦਰ ਪਹੁੰਚੀ। ਇਸ ਤੋਂ ਬਾਅਦ ਵਸੰਤੀਬੇਨ ਨੇ ਕੋਠਾਰੀ ’ਚ ਪਾਰਵਤੀ ਮੰਦਰ ਦਾ ਦੌਰਾ ਕੀਤਾ। ਇਥੇ ਹੀ ਉਨ੍ਹਾ ਦੀ ਯੋਗੀ ਆਦਿੱਤਿਆ ਨਾਥ ਦੀ ਭੈਣ ਸ਼ਸ਼ੀ ਦੇਵੀ ਨਾਲ ਮੁਲਾਕਾਤ ਹੋਈ।



