ਬੈਂਕਾਂ ‘ਚ ਅੱਜ ਤੋਂ ਤਿੰਨ ਦਿਨ ਹੜਤਾਲ

0
7

ਜਲੰਧਰ : ਬੈਂਕ ਕਰਮਚਾਰੀਆਂ ਦੀ 28 ਤੋਂ 30 ਸਤੰਬਰ ਤੱਕ ਤਿੰਨ ਰੋਜ਼ਾ ਦੇਸ਼-ਵਿਆਪੀ ਹੜਤਾਲ ਤੋਂ ਪਹਿਲਾਂ ਆਮ ਲੋਕਾਂ ਦੀਆਂ ਬੈਂਕਿੰਗ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰੀ ਖੇਤਰ ਦੇ ਬੈਂਕ ਐਤਵਾਰ ਨੂੰ ਵੀ ਖੁੱਲ੍ਹੇ ਰਹੇ | ਭਾਵੇਂ ਬੈਂਕਾਂ ਵਿੱਚ ਕਰਮਚਾਰੀਆਂ ਨੇ ਆਮ ਵਾਂਗ ਕੰਮ ਕੀਤਾ, ਪਰ ਉਨ੍ਹਾਂ ਐਤਵਾਰ ਨੂੰ ਬੈਂਕ ਖੋਲ੍ਹਣ ਦੇ ਰੋਸ ਵਜੋਂ ਕਾਲੇ ਕੱਪੜੇ ਪਾਏ ਹੋਏ ਸਨ ਅਤੇ ਕਾਲੇ ਬਿੱਲੇ ਲਾਏ ਹੋਏ ਸਨ | ‘ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼’ ਨੇ 28 ਤੋਂ 30 ਸਤੰਬਰ ਤੱਕ ਤਿੰਨ ਦਿਨਾਂ ਦੇਸ਼-ਵਿਆਪੀ ਬੈਂਕ ਹੜਤਾਲ ਦਾ ਸੱਦਾ ਦਿੱਤਾ ਹੈ |
ਐੱਨ ਟੀ ਏ ਦੇ ਦਫਤਰ ‘ਤੇ ਸੀ ਆਈ ਐੱਸ ਐੱਫ ਦਾ ਪਹਿਰਾ
ਨਵੀਂ ਦਿੱਲੀ : ਨੈਸ਼ਨਲ ਟੈਸਟਿੰਗ ਏਜੰਸੀ (ਐੱਨ ਟੀ ਏ) ਵੱਲੋਂ ਨੀਟ ਪੇਪਰ ਲੀਕ ਅਤੇ ਪ੍ਰਸ਼ਾਸਕੀ ਖਾਮੀਆਂ ਨੂੰ ਲੈ ਕੇ ਹੋਏ ਭਾਰੀ ਵਿਵਾਦ ਤੋਂ ਬਾਅਦ ਆਪਣੇ ਕੰਮਕਾਜ ਨੂੰ ਇੱਕ ਨਵੇਂ ਦਫਤਰ ਵਿੱਚ ਤਬਦੀਲ ਕਰ ਲਿਆ ਗਿਆ ਹੈ | ਹੁਣ ਦਫਤਰ ਦੇ ਗੁਪਤ ਖੇਤਰਾਂ ਵਿੱਚ ਪੁਖ਼ਤਾਂ ਪ੍ਰਬੰਧ ਯਕੀਨੀ ਬਣਾਉਣ ਲਈ ਸੀ ਆਈ ਐੱਸ ਐੱਫ ਦਾ ਪਹਿਰਾ ਹੋਵੇਗਾ | ਐੱਨ ਟੀ ਏ ਨੂੰ ਭਾਰਤ ਸਰਕਾਰ ਦੀ ਪ੍ਰੈੱਸ ਬਿਲਡਿੰਗ, ਮਿੰਟੋ ਰੋਡ ਵਿਖੇ 55,000 ਵਰਗ ਫੁੱਟ ਤੋਂ ਵੱਧ ਦੀ ਜਗ੍ਹਾ ਅਲਾਟ ਕੀਤੀ ਗਈ ਹੈ | ਇਮਾਰਤ ਦੀ ਪੰਜਵੀਂ ਮੰਜ਼ਲ ਅਤੇ ਚੌਥੀ ਅਤੇ ਛੇਵੀਂ ਮੰਜ਼ਲ ਦੇ ਕੁਝ ਹਿੱਸੇ ਨੈਸ਼ਨਲ ਟੈਸਟਿੰਗ ਏਜੰਸੀ ਨੂੰ ਅਲਾਟ ਕੀਤੇ ਗਏ ਹਨ |