ਐੱਮ ਟੈੱਕ ਦੀ ਵਿਦਿਆਰਥਣ ਵੱਲੋਂ ਖੁਦਕੁਸ਼ੀ

0
194

ਹੈਦਰਾਬਾਦ : ਤਿਲੰਗਾਨਾ ਦੇ ਸੰਗਾਰੈੱਡੀ ਜ਼ਿਲ੍ਹੇ ’ਚ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਹੈਦਰਾਬਾਦ ਦੀ 21 ਸਾਲਾ ਪੋਸਟ ਗ੍ਰੈਜੂਏਟ ਵਿਦਿਆਰਥਣ ਨੇ ਹੋਸਟਲ ਦੇ ਕਮਰੇ ’ਚ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਇੱਕ ਮਹੀਨੇ ’ਚ ਆਈ ਆਈ ਟੀ-ਹੈਦਰਾਬਾਦ ਦੇ ਵਿਦਿਆਰਥੀ ਵੱਲੋਂ ਖੁਦਕੁਸ਼ੀ ਦੀ ਇਹ ਦੂਜੀ ਘਟਨਾ ਹੈ। ਪੁਲਸ ਨੇ ਦੱਸਿਆ ਕਿ ਓਡੀਸ਼ਾ ਦੀ ਵਿਦਿਆਰਥਣ ਨੇ 26 ਜੁਲਾਈ ਨੂੰ ਐੱਮ ਟੈੱਕ ਕੋਰਸ ’ਚ ਦਾਖਲਾ ਲਿਆ ਸੀ ਅਤੇ ਸੋਮਵਾਰ ਰਾਤ ਨੂੰ ਉਸ ਦੇ ਕੁਝ ਸਹਿਪਾਠੀਆਂ ਨੇ ਉਸ ਨੂੰ ਹੋਸਟਲ ਦੇ ਕਮਰੇ ’ਚ ਛੱਤ ਵਾਲੇ ਪੱਖੇ ਨਾਲ ਲਟਕਦਾ ਦੇਖਿਆ। ਪੁਲਸ ਨੇ ਦੱਸਿਆ ਕਿ ਕਥਿਤ ਸੁਸਾਈਡ ਨੋਟ ’ਚ ਵਿਦਿਆਰਥਣ ਨੇ ਪਰਵਾਰ ’ਚ ਕਿਸੇ ਆਰਥਿਕ ਸਮੱਸਿਆ ਦਾ ਜ਼ਿਕਰ ਕੀਤਾ ਹੈ ਤੇ ਪ੍ਰੇਸ਼ਾਨੀ ਕਾਰਨ ਇਹ ਕਦਮ ਚੁੱਕਣ ਬਾਰੇ ਲਿਖਿਆ ਹੈ। ਜੁਲਾਈ ’ਚ ਦੂਜੇ ਸਾਲ ਦੇ ਬੀ ਟੈੱਕ ਵਿਦਿਆਰਥੀ ਨੇ ਵਿਸ਼ਾਖਾਪਟਨਮ ’ਚ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ ਸੀ।

LEAVE A REPLY

Please enter your comment!
Please enter your name here