33.1 C
Jalandhar
Tuesday, October 22, 2024
spot_img

ਭਾਰਤੀ �ਿਕਟ ਕੰਟਰੋਲ ਬੋਰਡ ਨੇ 2021-22 ’ਚ 1159 ਕਰੋੜ ਇਨਕਮ ਟੈਕਸ ਭਰਿਆ

ਨਵੀਂ ਦਿੱਲੀ : ਭਾਰਤੀ ਕਿ੍ਰਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਨੇ ਵਿੱਤੀ ਸਾਲ 2021-22 ਵਿਚ 1159 ਕਰੋੜ ਰੁਪਏ ਦਾ ਇਨਕਮ ਟੈਕਸ ਅਦਾ ਕੀਤਾ, ਜੋ ਉਸ ਤੋਂ ਪਿਛਲੇ ਵਿੱਤੀ ਸਾਲ ਨਾਲੋਂ 37 ਫੀਸਦੀ ਜ਼ਿਆਦਾ ਸੀ। ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਰਾਜ ਸਭਾ ’ਚ ਸਵਾਲ ਦੇ ਲਿਖਤੀ ਜਵਾਬ ’ਚ ਬੀ ਸੀ ਸੀ ਆਈ ਵੱਲੋਂ ਅਦਾ ਕੀਤੇ ਇਨਕਮ ਟੈਕਸ ਅਤੇ ਦਾਇਰ ਰਿਟਰਨਾਂ ਦੇ ਆਧਾਰ ’ਤੇ ਪਿਛਲੇ ਪੰਜ ਸਾਲਾਂ ਦੀ ਆਮਦਨ ਅਤੇ ਖਰਚ ਦੇ ਵੇਰਵੇ ਵੀ ਪੇਸ਼ ਕੀਤੇ। ਅੰਕੜਿਆਂ ਅਨੁਸਾਰ ਵਿੱਤੀ ਸਾਲ 2020-21 ’ਚ ਬੀ ਸੀ ਸੀ ਆਈ ਨੇ 844.92 ਕਰੋੜ ਰੁਪਏ ਦਾ ਇਨਕਮ ਟੈਕਸ ਅਦਾ ਕੀਤਾ, ਜੋ 2019-20 ’ਚ ਅਦਾ ਕੀਤੇ 882.29 ਕਰੋੜ ਰੁਪਏ ਤੋਂ ਘੱਟ ਸੀ। ਬੀ ਸੀ ਸੀ ਆਈ ਨੇ 2017-18 ਵਿੱਚ 596.63 ਕਰੋੜ ਰੁਪਏ ਦੇ ਮੁਕਾਬਲੇ ਵਿੱਤੀ ਸਾਲ 2018-19 ’ਚ 815.08 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ। ਉਸ ਨੇ ਵਿੱਤੀ ਸਾਲ 2021-22 ’ਚ 7606 ਕਰੋੜ ਰੁਪਏ ਦਾ ਮਾਲੀਆ ਕਮਾਇਆ, ਜਦੋਂ ਕਿ ਇਸ ਦਾ ਖਰਚਾ ਲਗਭਗ 3064 ਕਰੋੜ ਰੁਪਏ ਸੀ। ਵਿੱਤੀ ਸਾਲ 2020-21 ’ਚ ਇਸ ਦੀ ਆਮਦਨ 4735 ਕਰੋੜ ਰੁਪਏ ਅਤੇ ਖਰਚਾ 3080 ਕਰੋੜ ਰੁਪਏ ਸੀ।

Related Articles

LEAVE A REPLY

Please enter your comment!
Please enter your name here

Latest Articles