ਕਾਮਰੇਡ ਸੁਮਿੱਤਰਾ ਗੁਪਤਾ ਦੇ ਦਿਹਾਂਤ ’ਤੇ ਸੀ ਪੀ ਆਈ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

0
241

ਚੰਡੀਗੜ੍ਹ : ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ, ਕਿਸਾਨ ਸਭਾ ਦੇ ਪ੍ਰਧਾਨ ਭੁਪਿੰਦਰ ਸਾਂਬਰ ਤੇ ਪੰਜਾਬ ਇਸਤਰੀ ਸਭਾ ਦੀ ਜਨਰਲ ਸਕੱਤਰ ਰਾਜਿੰਦਰਪਾਲ ਕੌਰ ਨੇ ਵੈਟਰਨ ਇਸਤਰੀ ਅਤੇ ਕਮਿਊਨਿਸਟ ਆਗੂ ਕਾਮਰੇਡ ਸੁਮਿੱਤਰਾ ਗੁਪਤਾ ਦੇ ਦਿਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਹਨਾ ਦੇ ਪਰਵਾਰ ਨਾਲ ਦੁੱਖ ਸਾਂਝਾ ਕੀਤਾ। ਉਹਨਾਂ ਕਿਹਾ ਕਿ ਲੱਗਭੱਗ 6-7 ਦਹਾਕੇ ਪਹਿਲਾਂ ਬੀਬੀ ਸੁਮਿੱਤਰਾ ਅਤੇ ਉਹਨਾ ਦੇ ਪਤੀ ਕਾਮਰੇਡ ਅਮਰ ਕਾਂਤ ਗੁਪਤਾ ਬਠਿੰਡਾ ਵਿਚ ਪਾਰਟੀ ਨਾਲ ਜੁੜੇ। ਉਹਨਾਂ ਇਕਬਾਲ ਭਸੀਨ, ਮਹਿੰਦਰ ਸਾਂਬਰ, ਵਿਮਲਾ ਡਾਂਗ ਅਤੇ ਉਹਨਾਂ ਦੇ ਸਮੇਂ ਇਸਤਰੀ ਸਭਾ ਦੀ ਟੀਮ ਨਾਲ ਮਿਲ ਕੇ ਇਸਤਰੀ ਦੀ ਬਰਾਬਰੀ ਅਤੇ ਮੁਕਤੀ ਲਈ ਘੋਲ ਲੜੇ। ਉਹਨਾ ਦੇ ਪਤੀ ਅਮਰ ਕਾਂਤ ਅਤੇ ਪਰਵਾਰ ਵੀ ਕਮਿਊਨਿਸਟ ਪਾਰਟੀ ਨਾਲ ਜੁੜੇ ਰਹੇ। ਕਾਮਰੇਡ ਸੁਮਿੱਤਰਾ ਨਮਿਤ ਅੰੰੰੰੰੰੰੰੰੰੰੰਤਮ ਸੰਸਕਾਰ 11 ਅਗਸਤ ਨੂੰ ਦੁਪਹਿਰ 12.00 ਵਜੇ ਚੰਡੀਗੜ੍ਹ ਦੇ ਸ਼ਮਸ਼ਾਨਘਾਟ ਸੈਕਟਰ 25 ਵਿਖੇ ਹੋਵੇਗਾ।

LEAVE A REPLY

Please enter your comment!
Please enter your name here