ਰਾਸ਼ਟਰਪਤੀ ਚੋਣ ਦੇ ਉਮੀਦਵਾਰ ਦੀ ਹੱਤਿਆ

0
234

ਕਿਊਟੋ : ਇਕੁਆਡੋਰ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਫਰਨਾਂਡੋ ਵਿਲਾਵਿਸੇਨਸੀਓ ਦੀ ਦੇਸ਼ ਦੀ ਰਾਜਧਾਨੀ ਕਿਊਟੋ ’ਚ ਸਿਆਸੀ ਰੈਲੀ ਦੌਰਾਨ ਅਣਪਛਾਤੇ ਬੰਦੂਕਧਾਰੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਕਤਲ ਅਜਿਹੇ ਸਮੇਂ ਹੋਇਆ ਹੈ, ਜਦੋਂ ਦੱਖਣੀ ਅਮਰੀਕੀ ਦੇਸ਼ ’ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹਿੰਸਾ ਆਪਣੇ ਸਿਖਰ ’ਤੇ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ’ਚ ਫਰਨਾਂਡੋ ਨੂੰ ਸੁਰੱਖਿਆ ਕਰਮਚਾਰੀਆਂ ਨਾਲ ਘਟਨਾ ਸਥਾਨ ਛੱਡਦੇ ਦੇਖਿਆ ਜਾ ਸਕਦਾ ਹੈ। ਵੀਡੀਓ ’ਚ ਉਹ ਚਿੱਟੇ ਰੰਗ ਦੇ ਟਰੱਕ ’ਚ ਦਾਖਲ ਹੁੰਦੇ ਹੋਏ ਨਜ਼ਰ ਆ ਰਹੇ ਹਨ ਅਤੇ ਫਿਰ ਉਨ੍ਹਾ ’ਤੇ ਗੋਲੀਆਂ ਚਲਦੀਆਂ ਦੇਖੀਆਂ ਗਈਆਂ। ਫਰਨਾਂਡੋ (59) ‘ਬਿਲਡ ਇਕੁਆਡੋਰ ਮੂਵਮੈਂਟ’ ਦੇ ਉਮੀਦਵਾਰ ਸਨ। ਅਗਸਤ ਦੇ ਅਖੀਰ ’ਚ ਹੋਣ ਵਾਲੀਆਂ ਚੋਣਾਂ ’ਚ ਉਹ 8 ਉਮੀਦਵਾਰਾਂ ਵਿੱਚੋਂ ਇੱਕ ਸਨ। ਉਨ੍ਹਾ ਦੇ ਪੰਜ ਬੱਚੇ ਹਨ।

LEAVE A REPLY

Please enter your comment!
Please enter your name here