ਭਿੱਖੀਵਿੰਡ/ਖਾਲੜਾ (ਲਖਵਿੰਦਰ ਸਿੰਘ ਗੋਲਣ/ਰਣਬੀਰ ਸਿੰਘ ਗੋਲਣ)
ਕਸਬਾ ਖਾਲੜਾ ਦੇ ਦੋ ਭਰਾਵਾਂ ਗੁਰਪ੍ਰੀਤ ਸਿੰਘ (18) ਅਤੇ ਲਵਪ੍ਰੀਤ ਸਿੰਘ (14) ਨੂੰ ਸੁੱਤਿਆਂ ਹੋਇਆਂ ਨੂੰ ਸੱਪ ਨੇ ਡੰਗ ਮਾਰ ਦਿੱਤਾ। ਪਿਤਾ ਹੀਰਾ ਸਿੰਘ, ਜੋ ਅਪਾਹਜ ਹੈ, ਨੇ ਦੱਸਿਆ ਕਿ ਉਹ ਗਰੀਬੀ ਕਾਰਨ ਆਪਣੇ ਪੁੱਤਰਾਂ ਦਾ ਇਲਾਜ ਕਰਵਾਉਣ ਤੋਂ ਅਸਮਰਥ ਹੈ। ਉਸ ਨੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਸ ਦੇ ਪੁੱਤਰਾਂ ਦੀ ਜਾਨ ਬਚਾਈ ਜਾਵੇ। ਡਾਕਟਰ ਰਣਜੀਤ ਸਿੰਘ ਰਾਣਾ ਦਾ ਕਹਿਣਾ ਹੈ ਕਿ ਸੱਪ ਜ਼ਿਆਦਾ ਜ਼ਹਿਰੀਲਾ ਹੋਣ ਕਾਰਨ ਲਵਪ੍ਰੀਤ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਦਕਿ ਗੁਰਪ੍ਰੀਤ ਸਿੰਘ ਦੀ ਹਾਲਤ ’ਚ ਸੁਧਾਰ ਹੋਇਆ ਹੈ।




