ਗੌਡਸੇਵਾਦੀਆਂ ਨੂੰ ਸੰਸਦੀ ਚੋਣਾਂ ’ਚ ਸੱਤਾ ’ਚੋਂ ਬਾਹਰ ਕਰਨ ਦਾ ਸੱਦਾ

0
249

ਚੰਡੀਗੜ੍ਹ : ਭਾਰਤ ਦੀਆਂ ਦੀਆਂ ਪ੍ਰਮੁੱਖ 10 ਟਰੇਡ ਯੂਨੀਅਨਾਂ ਦੇ ਸੱਦੇ ’ਤੇ ਚੰਡੀਗੜ੍ਹ ਅਤੇ ਮੁਹਾਲੀ ਦੀਆਂ ਮਜ਼ਦੂਰ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਏਟਕ, ਸੀਟੂ, ਸੀ ਟੀ ਯੂ ਪੰਜਾਬ, ਐਕਟੂ ਅਤੇ ਇੰਟਕ ਵੱਲੋਂ ਸਾਂਝੇ ਤੌਰ ’ਤੇ ਚੰਡੀਗੜ੍ਹ ਦੇ ਸੈਕਟਰ 17 ਵਿਚ ਆਯੋਜਿਤ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਆਰ ਐੱਸ ਐੱਸ ਦੀ ਵਿਚਾਰਧਾਰਾ ’ਤੇ ਅਧਾਰਤ ਭਾਜਪਾ ਸਰਕਾਰ ਵੱਲੋਂ ਕੀਤੀ ਗਈ ਦੇਸ਼ ਦੀ ਆਰਥਕ, ਵਿਚਾਰਧਾਰਕ ਅਤੇ ਸਮਾਜਕ ਬਰਬਾਦੀ ਦੀ ਖੁੱਲ੍ਹ ਕੇ ਨਿਖੇਧੀ ਕੀਤੀ।
ਬੰਤ ਸਿੰਘ ਬਰਾੜ ਪ੍ਰਧਾਨ ਪੰਜਾਬ ਏਟਕ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਨੇ ਦੇਸ਼ ਨੂੰ ਬਰਬਾਦੀ ਦੇ ਕੰਢੇ ’ਤੇ ਖੜ੍ਹਾ ਕਰ ਦਿੱਤਾ ਹੈ। ਉਹਨਾ ਕਿਹਾ ਕਿ ਸਰਕਾਰ ਨੇ ਆਪਣਾ ਸਾਰਾ ਪ੍ਰਸ਼ਾਸਨ, ਪੁਲਸ ਅਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਘੱਟ-ਗਿਣਤੀਆਂ, ਦਲਿਤਾਂ ਅਤੇ ਔਰਤਾਂ ਨੂੰ ਗੁਲਾਮੀ ਦੀ ਅਵਸਥਾ ਵਿਚ ਧੱਕ ਦਿੱਤਾ ਹੈ। ਆਗੂਆਂ ਕਿਹਾ ਕਿ ਬਿਲਕਿਸ ਬਾਨੋ ਦੇ ਪਰਵਾਰ ਨੂੰ ਖਤਮ ਕਰਨ ਅਤੇ ਰੇਪ ਦੀਆਂ ਘਟਨਾਵਾਂ ਵਾਲੇ ਦੋਸ਼ੀਆਂ ਨੂੰ ਰਿਹਾ ਕਰਕੇ ਉਹਨਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ, ਦੂਜੇ ਪਾਸੇ ਕਈ ਦਰਜਨ ਬੁੱਧੀਜੀਵੀ, ਕਲਾਕਾਰ ਅਤੇ ਲੇਖਕਾਂ ਨੂੰ ਬਿਨਾਂ ਦੋਸ਼ਾਂ ਤੋਂ ਜੇਲ੍ਹੀਂ ਡੱਕਿਆ ਹੋਇਆ ਹੈ ਅਤੇ ਆਏ ਦਿਨ ਵਿਰੋਧੀ ਪਾਰਟੀਆਂ ਦੇ ਆਗੂਆਂ ’ਤੇ ਕੇਸ ਚਲਾਏ ਜਾ ਰਹੇ ਹਨ। ਪਿਛਲੇ ਦਿਨੀਂ ਪਹਿਲਵਾਨ ਬੱਚੀਆਂ ਦੇ ਅੰਦੋਲਨ ਨੂੰ ਕੁਚਲਿਆ ਗਿਆ ਅਤੇ ਦੋਸ਼ੀ ਬਿ੍ਰਜ ਭੂਸ਼ਣ ਚਰਨ ਸਿੰਘ ਦਾ ਪ੍ਰਧਾਨ ਮੰਤਰੀ ਅਤੇ ਸਰਕਾਰ ਵੱਲੋਂ ਪੂਰਨ ਸਮਰਥਨ ਕੀਤਾ ਗਿਆ। ਮਨੀਪੁਰ ਅਤੇ ਹਰਿਆਣਾ ਵਿਚ ਯੋਜਨਾਬੱਧ ਢੰਗ ਨਾਲ ਘੱਟ ਗਿਣਤੀਆਂ ’ਤੇ ਹਮਲੇ ਕੀਤੇ ਜਾ ਰਹੇ ਹਨ, ਪਰ ਪ੍ਰਧਾਨ ਮੰਤਰੀ ਦੜ ਵੱਟ ਕੇ ਬੈਠਾ ਹੋਇਆ ਘੱਟ ਗਿਣਤੀਆਂ ਦੇ ਕਤਲ, ਰੇਪ ਅਤੇ ਬੁਲਡੋਜ਼ਰਾਂ ਰਾਹੀਂ ਘਰਾਂ ਨੂੰ ਬਰਬਾਦ ਕਰਵਾ ਰਿਹਾ ਹੈ। ਆਗੂਆਂ ਕਿਹਾ ਕਿ ਸਾਰੀ ਦੁਨੀਆਂ ਵਿਚ ਸਰਕਾਰੀ ਜ਼ੁਲਮ ਦੀ ਥੂਹ-ਥੂਹ ਹੋ ਰਹੀ ਹੈ, ਪਰ ਸਰਕਾਰੀ ਛੜਯੰਤਰ ਲਾਗਾਤਾਰ ਜਾਰੀ ਹਨ। ਆਗੂਆਂ ਜ਼ੋਰ ਦਿੱਤਾ ਕਿ ਆਉਣ ਵਾਲੀਆਂ 2024 ਦੀਆਂ ਸੰਸਦੀ ਚੋਣਾਂ ਵਿਚ ‘ਇੰਡੀਆ’ ਨਾਂਅ ਦੇ ਬਣੇ ਸਾਂਝੇ ਗਠਜੋੜ ਦੀ ਭਰਪੂਰ ਹਮਾਇਤ ਕਰਕੇ ਦੇਸ਼ ਨੂੰ ਫਾਸ਼ੀਵਾਦੀ ਸ਼ਕਤੀਆਂ ਤੋਂ ਪੂਰੀ ਤਰ੍ਹਾਂ ਮੁਕਤ ਕਰਵਾ ਕੇ ਦੇਸ਼ ਵਿਚ ਅਡਾਨੀਆਂ-ਅੰਬਾਨੀਆਂ ਦੀ ਸਰਕਾਰ ਦਾ ਭੋਗ ਪਾਇਆ ਜਾਵੇ। ਰੈਲੀ ਨੂੰ ਸੰਬੋਧਨ ਕਰਨ ਵਾਲੇ ਦਰਜਨ ਆਗੂਆਂ ਵਿਚ ਉਚੇਚੇ ਤੌਰ ’ਤੇ ਏਟਕ ਦੇ ਦੇਵੀ ਦਿਆਲ ਸ਼ਰਮਾ, ਰਾਜ ਕੁਮਾਰ ਸਕੱਤਰ ਏਟਕ , ਸੀਟੂ ਦੇ ਰਾਮ ਅਧਰ ਤੇ ਨਗਿੰਦਰ, ਸੀ ਟੀ ਯੂ ਪੰਜਾਬ ਦੇ ਇੰਦਰਜੀਤ ਗਰੇਵਾਲ ਤੇ ਪੀ ਡੀ ਐੱਸ ਉਪਲ, ਮੁਹਿੰਦਰਪਾਲ, ਸਤਿਆਵੀਰ ਸਿੰਘ, ਪ੍ਰੀਤਮ ਸਿੰਘ, ਦਿਲਦਾਰ ਸਿੰਘ, ਪ੍ਰੈੱਸ ਸਕੱਤਰ ਪ੍ਰਲਾਦ ਸਿੰਘ, ਸੁਭਾਸ਼ ਆਦਿ ਸਨ। ਚੰਡੀਗੜ੍ਹ ਦੀਆਂ ਮਜ਼ਦੂਰ ਜਥੇਬੰਦੀਆਂ ਵੱਡੀ ਗਿਣਤੀ ਵਿਚ ਸ਼ਾਮਲ ਹੋਈਆਂ। ਚੰਡੀਗੜ੍ਹ ਆਂਗਣਵਾੜੀ ਜਥੇਬੰਦੀ ਨੇ ਵੀ ਹਿੱਸਾ ਲਿਆ। ਐਕਟੂ ਦੇ ਸੀਨੀਅਰ ਆਗੂ ਤੇ ਸਕੱਤਰ ਕਮਲਜੀਤ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।

LEAVE A REPLY

Please enter your comment!
Please enter your name here