ਰੇਲਿੰਗ ਵਿਹੂਣੇ ਪੁਲ ਤੋਂ ਆਟੋ ਡਰੇਨ ’ਚ ਡਿੱਗਾ, ਤਿੰਨ ਔਰਤਾਂ ਹਲਾਕ

0
229

ਪਾਤੜਾਂ (ਨਿਸ਼ਾਨ ਸਿੰਘ ਬਣਵਾਲਾ)
ਪਾਤੜਾਂ-ਜਾਖਲ ਰੋਡ ਉੱਤੇ ਸ਼ਹਿਰ ਤੋਂ ਕੁਝ ਕਿਲੋਮੀਟਰ ਦੀ ਦੂਰੀ ’ਤੇ ਝੰਬੋ ਵਾਲੀ ਚੋਅ ਦੇ ਪਿਛਲੇ ਕਾਫੀ ਸਮੇਂ ਤੋਂ ਰੇਲਿੰਗ ਟੁੱਟੇ ਪੁਲ ਤੋਂ ਇੱਕ ਆਟੋ ਦੇ ਡਰੇਨ ਵਿੱਚ ਡਿੱਗ ਜਾਣ ਕਾਰਨ ਤਿੰਨ ਔਰਤਾਂ ਦੀ ਮੌਤ ਹੋ ਗਈ। ਰਾਹਗੀਰਾਂ ਵੱਲੋਂ ਆਟੋ ਸਵਾਰਾਂ ਨੂੰ ਡਰੇਨ ਵਿੱਚੋਂ ਕੱਢ ਕੇ ਮਿੰਨੀ ਕਮਿਊਨਿਟੀ ਹੈੱਲਥ ਸੈਂਟਰ ਪਾਤੜਾਂ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋ ਔਰਤਾਂ ਨੂੰ ਮਿ੍ਰਤਕ ਕਰਾਰ ਦੇ ਦਿੱਤਾ, ਜਦੋਂ ਕਿ ਇੱਕ ਨੇ ਪਟਿਆਲਾ ਜਾਂਦਿਆਂ ਰਸਤੇ ਵਿੱਚ ਦਮ ਤੋੜ ਦਿੱਤਾ। ਪਿੰਡ ਖਾਨੇਵਾਲ ਦੇ ਨਜ਼ਦੀਕ ਭੁਪਿੰਦਰਾ ਸਾਗਰ ਡਰੇਨ (ਝੰਬੋ ਵਾਲੀ ਚੋਅ) ਦੇ ਪੁਲ ਦੀ ਰੇਲਿੰਗ ਪਿਛਲੇ ਕਾਫੀ ਸਮੇਂ ਤੋਂ ਟੁੱਟੀ ਹੋਈ ਸੀ, ਜਿਸ ਦੇ ਚਲਦਿਆਂ ਸ਼ਨੀਵਾਰ ਬਾਅਦ ਦੁਪਹਿਰ ਜਦੋਂ ਜਾਖਲ ਤੋਂ ਦਸ ਔਰਤਾਂ ਪੰਜ ਬੱਚਿਆਂ ਸਮੇਤ ਆਟੋ ’ਚ ਸਵਾਰ ਹੋ ਕੇ ਪਾਤੜਾਂ ਸਥਿਤ ਸ੍ਰੀ ਖਾਟੂ ਸ਼ਿਆਮ ਮੰਦਰ ਵਿਖੇ ਮੱਥਾ ਟੇਕਣ ਆ ਰਹੀਆਂ ਸਨ ਕਿ ਮੰਦਭਾਗਾ ਟੈਂਪੂ ਜਿਉਂ ਹੀ ਪੁਲ ਉੱਤੇ ਪੁੱਜਾ ਤਾਂ ਸੰਤੁਲਨ ਗਵਾ ਕੇ ਅਚਾਨਕ ਪੁਲ ਤੋਂ ਹੇਠਾਂ ਡਰੇਨ ਵਿੱਚ ਜਾ ਡਿੱਗਾ, ਜਿਸ ਕਰਕੇ ਰੇਨੂੰ ਰਾਣੀ ਅਤੇ ਗੀਤਾ ਰਾਣੀ ਦੀ ਮੌਕੇ ਉੱਪਰ ਹੀ ਮੌਤ ਹੋ ਗਈ, ਜਦੋਂਕਿ ਮੁੱਢਲੀ ਸਹਾਇਤਾ ਦੇਣ ਉਪਰੰਤ ਪਟਿਆਲਾ ਰੈਫਰ ਕੀਤੀਆਂ ਜ਼ਖਮੀਆਂ ਔਰਤਾਂ ਵਿਚੋਂ ਕਮਲੇਸ਼ ਰਾਣੀ ਦੀ ਰਸਤੇ ਵਿਚ ਜਾਂਦਿਆਂ ਮੌਤ ਹੋ ਗਈ। ਹਾਦਸੇ ਵਿੱਚ ਲਵਪ੍ਰੀਤ ਸਿੰਘ, ਕਿ੍ਰਸ਼ਨਾ ਰਾਣੀ, ਜਾਨਵੀ ਸ਼ਰਮਾ ਨੂੰ ਇਲਾਜ ਲਈ ਪਟਿਆਲਾ ਭੇਜਿਆ ਗਿਆ, ਜਦਕਿ ਬਾਕੀ ਜ਼ਖਮੀ ਪਾਤੜਾਂ ਵਿਖੇ ਇਲਾਜ ਅਧੀਨ ਹਨ। ਸਾਰੇ ਜ਼ਖਮੀ ਅਤੇ ਮਿ੍ਰਤਕ ਜਾਖਲ ਸ਼ਹਿਰ ਨਾਲ ਸੰਬੰਧਤ ਦੱਸੇ ਜਾਂਦੇ ਹਨ।

LEAVE A REPLY

Please enter your comment!
Please enter your name here