ਲਖਨਊ : ਇਥੇ ਰਾਜ ਭਵਨ ਦੇ ਬਾਹਰ ਸੜਕ ਕੰਢੇ ਜਨਮੇ ਬੱਚੇ ਨੇ ਦਮ ਤੋੜ ਦਿੱਤਾ। ਸੂਬੇ ਦੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ, ਜਿਨ੍ਹਾ ਕੋਲ ਸਿਹਤ ਮੰਤਰਾਲਾ ਵੀ ਹੈ, ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾਮੈਂ ਇਸ ਘਟਨਾ ਦਾ ਖੁਦ ਨੋਟਿਸ ਲਿਆ ਹੈ ਤੇ ਮੈਂ ਮੌਕੇ ’ਤੇ ਜਾ ਰਿਹਾਂ। ਪ੍ਰਮੁੱਖ ਸਕੱਤਰ ਨੇ ਮੈਨੂੰ ਦੱਸਿਆ ਹੈ ਕਿ ਪੀੜਤ ਪਰਵਾਰ ਰਿਕਸ਼ੇ ’ਤੇ ਜਾ ਰਿਹਾ ਸੀ ਤੇ ਇਹ ਘਟਨਾ ਰਾਜ ਭਵਨ ਦੇ ਗੇਟ ਨੰਬਰ 13 ਨੇੜੇ ਵਾਪਰੀ। ਰਿਪੋਰਟਾਂ ਮੁਤਾਬਕ ਨਵਜੰਮੇ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ।

