ਨਵੀਂ ਦਿੱਲੀ : ਸੀ ਬੀ ਆਈ ਮਨੀਪੁਰ ਹਿੰਸਾ ਨਾਲ ਸੰਬੰਧਤ 9 ਹੋਰ ਕੇਸਾਂ ਦੀ ਜਾਂਚ ਕਰੇਗੀ। ਇਨ੍ਹਾਂ 9 ਨਵੇਂ ਕੇਸਾਂ ਨਾਲ ਸੀ ਬੀ ਆਈ ਦੀ ਜਾਂਚ ਅਧੀਨ ਕੇਸਾਂ ਦੀ ਗਿਣਤੀ 17 ਹੋ ਜਾਵੇਗੀ। ਇਸ ਪੂਰੇ ਮਾਮਲੇ ਦੀ ਜਾਣਕਾਰੀ ਰੱਖਦੇ ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਦੀ ਤਫਤੀਸ਼ ਇਨ੍ਹਾਂ 17 ਕੇਸਾਂ ਤੱਕ ਹੀ ਸੀਮਤ ਨਹੀਂ ਰਹੇਗੀ। ਮਹਿਲਾਵਾਂ ਖਿਲਾਫ ਅਪਰਾਧ ਜਾਂ ਜਿਨਸੀ ਹਮਲੇ ਨਾਲ ਸੰਬੰਧਤ ਕੋਈ ਹੋਰ ਕੇਸ ਤਰਜੀਹੀ ਅਧਾਰ ’ਤੇ ਏਜੰਸੀ ਹਵਾਲੇ ਕੀਤਾ ਜਾਵੇਗਾ। ਸੀ ਬੀ ਆਈ ਨੇ ਹੁਣ ਤੱਕ 8 ਕੇਸ ਦਰਜ ਕੀਤੇ ਹਨ, ਜਿਨ੍ਹਾਂ ’ਚ ਦੋ ਮਹਿਲਾਵਾਂ ਦੀ ਨਗਨ ਪਰੇਡ ਦਾ ਕੇਸ ਵੀ ਸ਼ਾਮਲ ਹੈ।




