ਪਾਕਿ ’ਚ ਪੱਤਰਕਾਰਾਂ ਸਣੇ 11 ’ਤੇ ਪਾਬੰਦੀ

0
197

ਇਸਲਾਮਾਬਾਦ : ਪਾਕਿਸਤਾਨ ਦੇ ਇਲੈਕਟ੍ਰਾਨਿਕ ਮੀਡੀਆ ਨਿਗਰਾਨ ਨੇ ਟੀ ਵੀ ਚੈਨਲਾਂ ਨੂੰ ਪੱਤਰਕਾਰਾਂ ਸਣੇ 11 ਲੋਕਾਂ ਨੂੰ ਏਅਰ ਸਪੇਸ ਦੇਣ ਤੋਂ ਰੋਕ ਦਿੱਤਾ ਹੈ। ਜਿਨ੍ਹਾਂ 11 ਲੋਕਾਂ ਦੀ ਕਵਰੇਜ ’ਤੇ ਪਾਬੰਦੀ ਲਾਈ ਗਈ ਹੈ, ਉਨ੍ਹਾਂ ਵਿੱਚੋਂ ਬਹੁਗਿਣਤੀ ’ਤੇ ਫੌਜ ਤੇ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਵਾਲੀ ਪਿਛਲੀ ਸਰਕਾਰ ਦੀ ਨੁਕਤਾਚੀਨੀ ਕਰਨ ਦਾ ਦੋਸ਼ ਹੈ ਤੇ ਕੋਰਟਾਂ ਇਨ੍ਹਾਂ ਨੂੰ ਭਗੌੜੇ ਐਲਾਨ ਚੁੱਕੀਆਂ ਹਨ। ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਿਟੀ (ਪੇਮਰਾ) ਨੇ ਸਿੰਧ ਹਾਈ ਕੋਰਟ ਵੱਲੋਂ ਸੁਣਾਏ ਇਕ ਫੈਸਲੇ ਦੇ ਹਵਾਲੇ ਨਾਲ ਉਪਰੋਕਤ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ 11 ਵਿਅਕਤੀਆਂ ’ਚ ਸਾਬਿਰ ਸ਼ਕੀਰ, ਮੋਇਦ ਪੀਰਜ਼ਾਦਾ, ਵਜ਼ਾਹਤ ਸਈਦ ਖਾਨ, ਸ਼ਾਹੀਨ ਸ਼ਹਿਬਾਈ, ਆਦਿਲ ਫਾਰੂਕ ਰਾਜਾ, ਅਲੀ ਨਵਾਜ਼ ਅਵਾਨ, ਮੁਰਾਦ ਸਈਦ ਤੇ ਹਮਾਦ ਅਜ਼ਹਰ ਸ਼ਾਮਲ ਹਨ।

LEAVE A REPLY

Please enter your comment!
Please enter your name here