ਨਵੀਂ ਦਿੱਲੀ : ਕਾਂਗਰਸ ਨੇ ਐਤਵਾਰ ਕਿਹਾ ਕਿ ਫੌਜਦਾਰੀ ਕਾਨੂੰਨਾਂ ਦੀ ਥਾਂ ਲੈਣ ਵਾਲੇ ਤਿੰਨ ਬਿੱਲਾਂ ’ਤੇ ਵਿਆਪਕ ਵਿਚਾਰ-ਚਰਚਾ ਦੀ ਲੋੜ ਹੈ ਅਤੇ ਸਲਾਹ-ਮਸ਼ਵਰੇ ਦੇ ਇਸ ਅਮਲ ’ਚ ਮਾਹਰਾਂ ਤੇ ਆਮ ਲੋਕਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਕਾਂਗਰਸ ਆਗੂ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਕਿ ਸਰਕਾਰ ਭਾਰਤੀ ਅਪਰਾਧਕ ਨਿਆਂ ਪ੍ਰਬੰਧ ਦੀ ਕਾਇਆਕਲਪ ਦੇ ਨਾਂਅ ’ਤੇ ਬਿਨਾਂ ਕਿਸੇ ਵਿਚਾਰ-ਚਰਚਾ ਦੇ ਪੂਰੇ ਫੌਜਦਾਰੀ ਕਾਨੂੰਨ ਢਾਂਚੇ ਨੂੰ ਮਧੋਲਣ ਦੇ ਛਲ-ਕਪਟ ਤੋਂ ਦੂਰ ਰਹੇ।




