ਇੰਜੀਨੀਅਰ ਬੋਰ ’ਚ ਫਸਿਆ

0
224

ਕਰਤਾਰਪੁਰ/ਜਲੰਧਰ (ਹਰਮੇਸ਼ ਦੱਤ/ਸੁਰਿੰਦਰ ਕੁਮਾਰ)-ਦਿੱਲੀ-ਕਟੜਾ ਐਕਸਪ੍ਰੈੱਸ ਵੇ ਦੀ ਉਸਾਰੀ ਦੌਰਾਨ ਕਰਤਾਰਪੁਰ-ਕਪੂਰਥਲਾ ਸੜਕ ਉੱਪਰ ਪਿੰਡ ਬਸਰਾਮਪੁਰ ਨੇੜੇ ਪੁਲ ਬਣਾਉਣ ਲਈ ਖੂਹੀਆਂ ਬਣਾਉਣ ਦੇ ਕੰਮ ਦੌਰਾਨ ਢਿਗਾਂ ਡਿੱਗਣ ਕਰਕੇ ਇੰਜੀਨੀਅਰ ਮਿੱਟੀ ਹੇਠ ਦੱਬ ਗਿਆ। ਉਸਾਰੀ ਕਰ ਰਹੀ ਕੰਪਨੀ ਦੀ ਬੋਰ ਕਰਨ ਵਾਲੀ ਮਸ਼ੀਨ ਫਸ ਗਈ ਸੀ, ਜਿਸ ਨੂੰ ਕੱਢਣ ਲਈ ਕੰਪਨੀ ਵੱਲੋਂ 2 ਤਕਨੀਕੀ ਮਾਹਰ ਪਵਨ ਤੇ ਸੁਰੇਸ਼ ਨੂੰ ਦਿੱਲੀ ਤੋਂ ਬੁਲਾਇਆ ਗਿਆ ਸੀ।
ਦੋਵੇਂ ਤਕਨੀਕੀ ਬਚਾਅ ਸੰਬੰਧੀ ਪੂਰੇ ਯੰਤਰਾਂ ਨਾਲ ਲੈਸ ਹੋ ਕੇ ਬੋਰ ਵਿਚ ਹੇਠਾਂ ਗਏ ਸਨ। ਬੋਰ ਦੀ ਸਫਾਈ ਦੌਰਾਨ ਅਚਾਨਕ ਵਾਪਰੇ ਹਾਦਸੇ ’ਚ ਸੁਰੇਸ਼ ਲਗਭਗ 20 ਮੀਟਰ ਹੇਠਾਂ ਫਸ ਗਿਆ। ਕੌਮੀ ਹਾਈਵੇ ਅਥਾਰਟੀ ਵੱਲੋਂ ਸ਼ਨੀਵਾਰ ਦੇਰ ਰਾਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਨਾ ਮਿਲਣ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਐੱਨ ਡੀ ਆਰ ਐੱਫ ਦੀ ਟੀਮ ਨੂੰ ਰਾਹਤ ਕਾਰਜਾਂ ਲਈ ਤਾਇਨਾਤ ਕੀਤਾ ਗਿਆ। ਸਮੁੱਚੇ ਬਚਾਅ ਕਾਰਜਾਂ ਦੀ ਨਿਗਰਾਨੀ ਐਡੀਸ਼ਨਲ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਲੰਧਰ ਜਸਬੀਰ ਸਿੰਘ ਵੱਲੋਂ ਕੀਤੀ ਜਾ ਰਹੀ ਸੀ।

LEAVE A REPLY

Please enter your comment!
Please enter your name here