ਮਲੋਟ (ਗੁਰਮੀਤ ਸਿੰਘ ਮੱਕੜ)-ਮਲੋਟ ਨਜ਼ਦੀਕੀ ਪਿੰਡ ਰੱਤਾ ਟਿੱਬਾ ਦੇ ਖੇਤਾਂ ਵਿਚੋਂ ਇੱਕ ਔਰਤ ਦੀ ਖੇਤਾਂ ਵਿਚੋਂ ਲਾਸ਼ ਮਿਲੀ। ਉਸ ਦੀ ਪਛਾਣ ਰਮਨਦੀਪ ਕੌਰ ਪਤਨੀ ਮਨਪ੍ਰੀਤ ਸਿੰਘ ਵਾਸੀ ਰੱਤਾ ਟਿੱਬਾ ਵਜੋਂ ਹੋਈ ਹੈ। ਮਿ੍ਰਤਕਾ ਦੇ ਪਿਤਾ ਤੇ ਰਿਸ਼ਤੇਦਾਰ ਨੇ ਦੱਸਿਆ ਕਿ ਰਮਨਦੀਪ ਕੌਰ ਦੇ ਕੁੜੀਆਂ ਹਨ ਅਤੇ ਇੱਕ ਬੱਚਾ ਹੋਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਲੜਕੀ ਦਾ ਪਤੀ ਅਤੇ ਉਸ ਦਾ ਸਹੁਰਾ ਪਰਵਾਰ ਉਸ ਦੀ ਕੁੱਟਮਾਰ ਕਰਦਾ ਰਹਿੰਦਾ ਸੀ ਅਤੇ ਜਾਨੋਂ ਮਾਰਨ ਦੀ ਧਮਕੀ ਦਿੰਦੇ ਸਨ। ਉਹਨਾਂ ਉਸ ਦਾ ਕਤਲ ਕਰਕੇ ਲਾਸ਼ ਨੂੰ ਖੇਤਾਂ ਵਿਚ ਸੁੱਟ ਦਿੱਤਾ। ਪੁਲਸ ਚੌਕੀ ਇੰਚਾਰਜ ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾ ਨੂੰ ਸੂਚਨਾ ਮਿਲੀ ਸੀ ਕਿ ਖੇਤਾਂ ਵਿਚ ਇੱਕ ਔਰਤ ਦੀ ਲਾਸ਼ ਪਈ ਹੈ। ਮਿ੍ਰਤਕਾ ਦੇ ਭਰਾ ਨੇ ਦੱਸਿਆ ਕਿ ਉਸ ਦਾ ਪਤੀ ਅਤੇ ਉਸ ਦਾ ਭਰਾ ਉਸ ਦੀ ਹਮੇਸ਼ਾ ਕੁੱਟਮਾਰ ਕਰਦੇ ਸਨ ਅਤੇ ਚਰਿੱਤਰ ’ਤੇ ਸ਼ੱਕ ਕਰਦੇ ਸਨ। ਪੁਲਸ ਨੇ 302 ਦਾ ਮਾਮਲਾ ਦਰਜ ਕਰਕੇ ਪਤੀ ਮਨਪ੍ਰੀਤ ਸਿੰਘ ਤੇ ਉਸ ਦੇ ਭਰਾ ਗੁਰਪ੍ਰੀਤ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਹੈ, ਜਿਨ੍ਹਾਂ ਪੁਲਸ ਕੋਲ ਕਬੂਲ ਕਰ ਲਿਆ ਕੇ ਉਨ੍ਹਾਂ ਹੀ ਗਲਾ ਘੁੱਟ ਕੇ ਉਸ ਦਾ ਕਤਲ ਕੀਤਾ ਹੈ।



