ਬਰਛਾ ਮਾਰ ਕੇ ਕਤਲ

0
195

ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰਪਾਲ, ਪੂਜਾ)-ਇੱਥੇ ਵੀਰਵਾਰ ਗਵਾਂਢੀ ਨਿਹੰਗ ਸਿੰਘ ਨੇ ਹੈਪੀ (24) ਪੁੱਤਰ ਮਹਿੰਦਰ ਸਿੰਘ ਦਾ ਬਰਛਾ ਮਾਰ ਕੇ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਮਿ੍ਰਤਕ ਦੇ ਭਰਾ ਨੇ ਦੱਸਿਆ ਕਿ ਨਿਹੰਗ ਸਿੰਘ ਨਾਲ ਇੱਕ ਦੋ-ਵਾਰ ਪਹਿਲਾਂ ਲੜਾਈ ਵੀ ਹੋ ਗਈ ਸੀ। ਹੈਪੀ ਦੁਕਾਨ ਤੋਂ ਆਲੂ ਲੈ ਕੇ ਘਰ ਆ ਰਿਹਾ ਸੀ ਤਾਂ ਰਸਤੇ ਵਿੱਚ ਨਿਹੰਗ ਸਿੰਘ ਨੇ ਉਸ ਨੂੰ ਰੋਕ ਲਿਆ। ਹੈਪੀ ਨੇ ਉਸ ਨੂੰ ਰੋਕਣ ਦਾ ਕਾਰਨ ਪੁੱਛਿਆਂ ਤਾਂ ਉਹ ਲੜਾਈ-ਝਗੜਾ ਕਰਨ ਲੱਗਿਆ। ਉਸ ਨੇ ਹੈਪੀ ’ਤੇ ਬਰਛੇ ਨਾਲ ਦੋ ਵਾਰ ਕਰ ਦਿੱਤੇ। ਇਸ ਦੌਰਾਨ ਹਸਪਤਾਲ ਪਹੁੰਚਦੇ ਹੀ ਹੈਪੀ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here