ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀਰਵਾਰ ਇਥੇ ਮਹਿਲਾ ਕਾਂਗਰਸ ਦੀ ਕੌਮੀ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੁੱਛਦੇ ਹਨ ਕਿ ਕਾਂਗਰਸ ਨੇ 70 ਸਾਲ ਵਿਚ ਕੀ ਕੀਤਾ? ਕਾਂਗਰਸ ਨੇ ਜਮਹੂਰੀਅਤ ਤੇ ਸੰਵਿਧਾਨ ਬਚਾ ਕੇ ਰੱਖਿਆ, ਤਦੇ ਅੱਜ ਮੋਦੀ ਪ੍ਰਧਾਨ ਮੰਤਰੀ ਹਨ। ਇਨ੍ਹਾ ਦੇ ਰਾਜ ਵਿਚ ਕੋਈ ਕੁਝ ਬੋਲਦਾ ਹੈ ਤਾਂ ਜੇਲ੍ਹ ਵਿਚ ਸੁੱਟ ਦਿੰਦੇ ਹਨ। ਉਨ੍ਹਾ ਕਿਹਾਮੋਦੀ ਨੇ ਕਿਹਾ ਹੈ ਕਿ 2024 ਵਿਚ ਵੀ ਲਾਲ੍ਹ ਕਿਲੇ ਤੋਂ ਝੰਡਾ ਲਹਿਰਾਵਾਂਗਾ। ਤਿਰੰਗਾ ਤਾਂ ਉਹ ਜ਼ਰੂਰ ਲਹਿਰਾਉਣਗੇ, ਪਰ ਲਾਲ ਕਿਲੇ੍ਹ ’ਤੇ ਨਹੀਂ, ਆਪਣੇ ਘਰ ’ਤੇ ਲਹਿਰਾਉਣਗੇ।




