25.4 C
Jalandhar
Sunday, August 14, 2022
spot_img

ਧੰਨੋਵਾਲੀਆ ਵਰਿੰਦਰ

ਜਲੰਧਰ : ਭਾਰਤ ਨੂੰ ਹਾਕੀ ਵਿਚ ਇਕਲੌਤਾ ਵਰਲਡ ਕੱਪ ਜਿਤਾਉਣ ਵਿਚ ਮਹਿਤੀ ਰੋਲ ਨਿਭਾਉਣ ਵਾਲੇ ਬਿਹਤਰੀਨ ਰਾਈਟ ਹਾਫ ਵਰਿੰਦਰ ਸਿੰਘ ਦਾ ਮੰਗਲਵਾਰ ਦੇਹਾਂਤ ਹੋ ਗਿਆ | 1970 ਦੇ ਦਹਾਕੇ ਵਿਚ ਭਾਰਤ ਦੀਆਂ ਕਈ ਯਾਦਗਾਰ ਜਿੱਤਾਂ ਦਾ ਹਿੱਸਾ ਰਹੇ ਵਰਿੰਦਰ ਦੀ ਉਮਰ 75 ਸਾਲ ਸੀ | ਉਹ ਰੇਲਵੇ ਵੱਲੋਂ ਖੇਡਦੇ ਸਨ | ਵਰਿੰਦਰ 1975 ਵਿਚ ਕੁਆਲਾਲੰਪੁਰ ਵਿਚ ਵਰਲਡ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਸਨ | ਭਾਰਤ ਨੇ ਉਦੋਂ ਫਾਈਨਲ ਵਿਚ ਪਾਕਿਸਤਾਨ ਨੂੰ 2-1 ਨਾਲ ਹਰਾਇਆ ਸੀ | ਵਰਿੰਦਰ ਉਸ ਭਾਰਤੀ ਟੀਮ ਦਾ ਵੀ ਹਿੱਸਾ ਸਨ, ਜਿਸ ਨੇ 1972 ਮਿਊਨਿਖ ਉਲੰਪਿਕ ਵਿਚ ਕਾਂਸੀ ਦਾ ਤਮਗਾ ਅਤੇ 1973 ਵਿਚ ਐਮਸਟਰਡਮ ਵਿਚ ਵਰਲਡ ਕੱਪ ‘ਚ ਚਾਂਦੀ ਦਾ ਤਮਗਾ ਜਿੱਤਿਆ ਸੀ | ਉਹ 1974 ਅਤੇ 1978 ਦੀਆਂ ਏਸ਼ੀਅਨ ਖੇਡਾਂ ਵਿਚ ਵੀ ਚਾਂਦੀ ਦੇ ਤਮਗੇ ਜਿੱਤਣ ਵਾਲੀਆਂ ਟੀਮਾਂ ਦਾ ਵੀ ਹਿੱਸਾ ਰਹੇ | ਉਹ 1975 ਮਾਂਟਰੀਅਲ ਉਲੰਪਿਕ ਵਿਚ ਵੀ ਖੇਡੇ | ਵਰਿੰਦਰ ਸਿੰਘ ਦਾ ਜਨਮ ਜਲੰਧਰ ਛਾਉਣੀ ਦੇ ਨਾਲ ਪੈਂਦੇ ਪਿੰਡ ਧੰਨੋਵਾਲੀ ਵਿਚ 16 ਮਈ 1947 ਨੂੰ ਹੋਇਆ ਸੀ | ਸੁਰਜੀਤ ਹਾਕੀ ਅਕੈਡਮੀ ਦੇ ਕੋਚ ਅਵਤਾਰ ਸਿੰਘ ਨੇ ਕਿਹਾ ਕਿ ਵਰਿੰਦਰ ਸਿੰਘ ਦੇ ਜਾਣ ਨਾਲ ਪੰਜਾਬ ਦੇ ਨਾਲ-ਨਾਲ ਭਾਰਤੀ ਹਾਕੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ | ਉਹ 1970ਵਿਆਂ ਵਿਚ ਕ੍ਰਿਸ਼ਨਾਮੂਰਤੀ ਪੇਰੂਮਲ ਦੇ ਨਾਲ ਦੇਸ਼ ਦੇ ਬਿਹਤਰੀਨ ਰਾਈਟ-ਹਾਫ ਖਿਡਾਰੀ ਹੋਏ | ਰਿਟਾਇਰ ਹੋਣ ਤੋਂ ਬਾਅਦ ਵੀ ਉਹ ਹਾਕੀ ਨਾਲ ਜੁੜੇ ਰਹੇ | ਪੰਜਾਬ ਐਂਡ ਸਿੰਧ ਬੈਂਕ ਦੀ ਟੀਮ ਨੂੰ 8 ਸਾਲ ਤੋਂ ਵੱਧ ਕੋਚਿੰਗ ਦਿੱਤੀ | ਉਹ 2008 ਤੋਂ ਪੰਜਾਬ ਖੇਡ ਵਿਭਾਗ ਦੇ ਕੋਚ ਰਹੇ | ਪਿਛਲੇ ਸਾਲ ਉਹ ਇਕ ਪ੍ਰਾਈਵੇਟ ਅਕੈਡਮੀ ਨਾਲ ਜੁੜੇ | ਵਰਿੰਦਰ ਨੂੰ 2007 ਵਿਚ ਧਿਆਨ ਚੰਦ ਐਵਾਰਡ ਨਾਲ ਨਿਵਾਜਿਆ ਗਿਆ ਸੀ |
ਹਾਕੀ ਇੰਡੀਆ ਨੇ ਉਨ੍ਹਾ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਦੁਨੀਆ-ਭਰ ਦਾ ਹਾਕੀ ਭਾਈਚਾਰਾ ਉਨ੍ਹਾ ਦੀਆਂ ਪ੍ਰਾਪਤੀਆਂ ਨੂੰ ਯਾਦ ਕਰੇਗਾ |

Related Articles

LEAVE A REPLY

Please enter your comment!
Please enter your name here

Latest Articles