ਲੁਧਿਆਣਾ : ਫਿਰੋਜ਼ਪੁਰ ਰੋਡ ’ਤੇ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ ਦੀ ਬੁੱਧਵਾਰ ਛੱਤ ਡਿੱਗਣ ਕਾਰਨ ਇਕ ਮਹਿਲਾ ਟੀਚਰ ਦੀ ਮੌਤ ਹੋ ਗਈ ਤੇ ਦੋ ਜ਼ਖਮੀ ਹੋ ਗਏ। ਇਹ ਟੀਚਰ ਉਸ ਵੇਲੇ ਸਟਾਫ ਰੂਮ ’ਚ ਬੈਠੇ ਹੋਏ ਸਨ। ਉਨ੍ਹਾਂ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਰਵਿੰਦਰ ਕੌਰ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ। ਡੀ ਐੱਸ ਪੀ ਦੀਪਕਰਨ ਸਿੰਘ ਤੂਰ ਨੇ ਦੱਸਿਆ ਕਿ ਦੂਜੇ ਦੋ ਟੀਚਰ ਖਤਰੇ ਤੋਂ ਬਾਹਰ ਹਨ।