ਮੁੰਬਈ : ਆਨੰਦ ਅਤੇ ਕੋਰਾ ਕਾਗਜ਼ ਵਰਗੀਆਂ ਫਿਲਮਾਂ ’ਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਮਸ਼ਹੂਰ ਅਦਾਕਾਰਾ ਸੀਮਾ ਦਿਓ (81) ਦਾ ਵੀਰਵਾਰ ਸਵੇਰੇ ਉਮਰ ਸੰਬੰਧੀ ਬਿਮਾਰੀਆਂ ਕਾਰਨ ਬਾਂਦਰਾ ਸਥਿਤ ਘਰ ’ਚ ਦੇਹਾਂਤ ਹੋ ਗਿਆ। ਇਹ ਜਾਣਕਾਰੀ ਉਨ੍ਹਾ ਦੇ ਫਿਲਮ ਨਿਰਮਾਤਾ ਬੇਟੇ ਅਭਿਨਯ ਦਿਓ ਨੇ ਦਿੱਤੀ। ਉਨ੍ਹਾ ਦੇ ਪਤੀ ਅਤੇ ਮਰਾਠੀ ਤੇ ਹਿੰਦੀ ਸਿਨੇਮਾ ਦੇ ਨਾਮੀ ਅਭਿਨੇਤਾ ਰਮੇਸ਼ ਦਿਓ ਦੀ 2022 ’ਚ 93 ਸਾਲ ਦੀ ਉਮਰ ’ਚ ਮੌਤ ਹੋ ਗਈ ਸੀ। ਉਨ੍ਹਾ ਦਾ ਦੂਜਾ ਬੇਟਾ ਅਜਿੰਕਯ ਦਿਓ ਹੈ।




