ਚੰਡੀਗੜ੍ਹ : ਮੋਹਿਤ ਮਹਿੰਦਰਾ ਨੇ ਵੀਰਵਾਰ ਇੱਥੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ। ਉਨ੍ਹਾ ਦੀ ਟੀਮ ਦੇ ਹੋਰ ਮੈਂਬਰਾਂ ਨੇ ਵੀ ਪੰਜਾਬ ਕਾਂਗਰਸ ਭਵਨ ’ਚ ਸਮਾਗਮ ’ਚ ਸਹੁੰ ਚੁੱਕੀ। ਮੋਹਿਤ ਮਹਿੰਦਰਾ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਦੇ ਬੇਟੇ ਹਨ। ਉਨ੍ਹਾ ਨੇ ਬਰਿੰਦਰ ਢਿੱਲੋਂ ਦੀ ਥਾਂ ਲਈ ਹੈ। ਇਸ ਮੌਕੇ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ।
ਆਸ਼ੂ ਤੇ ਹੋਰਨਾਂ ’ਤੇ ਛਾਪੇਮਾਰੀ
ਚੰਡੀਗੜ੍ਹ : ਈ ਡੀ ਨੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸੰਬੰਧ ’ਚ ਵੀਰਵਾਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸ ਆਗੂ ਭਾਰਤ ਭੂਸ਼ਣ ਆਸ਼ੂ ਅਤੇ ਕੁਝ ਹੋਰਾਂ ਦੇ ਲੁਧਿਆਣਾ ਅਤੇ ਇਸ ਦੇ ਆਲੇ-ਦੁਆਲੇ 10 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ।




