ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਰਾਜਪਾਲ ਸੀ ਵੀ ਅਨੰਦ ਬੋਸ ਵਿਚਾਲੇ ਜੰਗ ਤੇਜ਼ ਹੋ ਗਈ ਹੈ। ਸੋਮਵਾਰ ਮਮਤਾ ਬੈਨਰਜੀ ਨੇ ਗਵਰਨਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਚੁਣੀ ਹੋਈ ਸਰਕਾਰ ਨਾਲ ਪੰਗਾ ਨਾ ਲਓ। ਉਨ੍ਹਾ ਕਿਹਾ ਕਿ ਰਾਜਪਾਲ ਸੰਵਿਧਾਨਕ ਨਿਯਮਾਂ ਦਾ ਉਲੰਘਣ ਕਰ ਰਹੇ ਹਨ। ਮੈਂ ਇਸ ਅਹੁਦੇ ਦਾ ਸਨਮਾਨ ਕਰਦੀ ਹਾਂ, ਪਰ ਉਨ੍ਹਾ ਦੀਆਂ ਅਸੰਵਿਧਾਨਕ ਗਤੀਵਿਧੀਆਂ ਦਾ ਸਮਰਥਨ ਨਹੀਂ ਕਰਦੀ।
ਇਸ ਦੌਰਾਨ ਉਨ੍ਹਾ ਕਿਹਾ ਕਿ ਲੋਕ ਸਭਾ ਚੋਣਾਂ ’ਚ ਅਸੀਂ ਭਾਜਪਾ ਨੂੰ ਹਰਾਵਾਂਗੇ। ਗਵਰਨਰ ਨੇ ਐਤਵਾਰ ਸਿਲੀਗੁੜੀ ’ਚ ਇੱਕ ਨਾਬਾਲਗ ਨਾਲ ਬਲਾਤਕਾਰ ਅਤੇ ਕਤਲ ਦੀ ਘਟਨਾ ’ਤੇ ਸੂਬਾ ਸਰਕਾਰ ਦੀ ਨਿੰਦਾ ਕੀਤੀ ਸੀ।