ਪਾਕਿ ਫੌਜ ਦੇ ਕਾਫਲੇ ’ਤੇ ਆਤਮਘਾਤੀ ਹਮਲਾ, 9 ਫੌਜੀਆਂ ਦੀ ਮੌਤ

0
236

ਇਸਲਾਮਾਬਾਦ : ਪਾਕਿਸਤਾਨ ’ਚ ਵੱਡਾ ਅੱਤਵਾਦੀ ਹਮਲਾ ਹੋਇਆ। ਟੀ ਟੀ ਪੀ ਦੇ ਆਤਮਘਾਤੀ ਹਮਲੇ ’ਚ ਪਾਕਿਸਤਾਨ ਫੌਜ ਦੇ ਨਂੌ ਜਵਾਨਾਂ ਦੀ ਮੌਤ ਦੀ ਖ਼ਬਰ ਹੈ। ਘਟਨਾ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੀ ਹੈ। ਜਿੱਥੇ ਇੱਕ ਮੋਟਰਸਾਈਕਲ ਸਵਾਰ ਆਤਮਘਾਤੀ ਨੇ ਫੌਜ ਦੇ ਕਾਫਲੇ ਨੂੰ ਧਮਾਕੇ ਨਾਲ ਉਡਾ ਦਿੱਤਾ। ਇਸ ਧਮਾਕੇ ’ਚ ਪਾਕਿਸਤਾਨ ਦੀ ਫੌਜ ਦੇ ਨੌਂ ਜਵਾਨਾਂ ਦੀ ਮੌਤ ਹੋ ਗਈ ਅਤੇ ਪੰਜ ਜ਼ਖ਼ਮੀ ਹੋ ਗਏ।
ਪਾਕਿਸਤਾਨ ਫੌਜ ਦੇ ਇੰਟਰ ਸਰਵਿਸ ਪਬਲਿਕ ਸ਼ਾਖਾ ਨੇ ਦੱਸਿਆ ਕਿ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬਨੂ ਜ਼ਿਲ੍ਹੇ ’ਚ ਇੱਕ ਮੋਟਰਸਾਈਕਲ ਸਵਾਰ ਆਤਮਘਾਤੀ ਨੇ ਫੌਜ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ। ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਜਾਂਚ ਏਜੰਸੀਆਂ ਨੇ ਮੌਕੇ ’ਤੇ ਪਹੁੰਚ ਕੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ। ਇਸ ਹਮਲੇ ਦੀ ਘਟਨਾ ’ਤੇ ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਾਰੁਲ ਹੱਕ ਨੇ ਦੁੱਖ ਪ੍ਰਗਟ ਕੀਤਾ। ਬੀਤੇ ਕੁਝ ਸਮੇਂ ਤੋਂ ਪਾਕਿਸਤਾਨ ’ਚ ਅੱਤਵਾਦੀ ਘਟਨਾਵਾਂ ਕਾਫ਼ੀ ਵਧ ਗਈਆਂ ਹਨ। ਖਾਸ ਕਰਕੇ ਟੀ ਟੀ ਪੀ ਵੱਲੋਂ ਪਾਕਿਸਤਾਨ ’ਚ ਕਈ ਵੱਡੇ ਅੱਤਵਾਦੀ ਹਮਲਿਆਂ ਨੂੰ ਅੰਜਾਮ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here