ਓਮਾ ਭਾਰਤੀ ਨੇ ਕਿਹਾ, ਡਰ ਲੱਗਦਾ ਕਿ ਸਰਕਾਰ ਬਣਨ ਤੋਂ ਬਾਅਦ ਮੈਨੂੰ ਪੁੱਛਣਗੇ ਨਹੀਂ

0
179

ਭੁਪਾਲ : ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਓਮਾ ਭਾਰਤੀ ਦਾ ਦਰਦ ਬਾਹਰ ਆਉਣ ਲੱਗਾ ਹੈ। ਉਨ੍ਹਾ ਕਿਹਾ, ਜਨ ਆਸ਼ੀਰਵਾਦ ਯਾਤਰਾ ’ਚ ਮੈਨੂੰ ਨਹੀਂ ਬੁਲਾਇਆ ਗਿਆ। ਮੈਨੂੰ ਸੱਦਾ ਨਹੀਂ ਦਿੱਤਾ ਗਿਆ, ਕੋਈ ਗੱਲ ਨਹੀਂ। ਜੇਕਰ ਜਿਉਤਿਰਾਦਿੱਤਿਆ ਸਿੰਧੀਆ ਨੇ ਸਰਕਾਰ ਬਣਾਈ, ਤਾਂ ਮੈਂ ਵੀ ਬਣਾਈ, ਪ੍ਰਚਾਰ ਕੀਤਾ। ਮੈਨੂੰ ਤਾਂ ਹੁਣ ਡਰ ਹੈ ਕਿ ਸਰਕਾਰ ਬਣਨ ਤੋਂ ਬਾਅਦ ਇਹ ਮੈਨੂੰ ਪੁੱਛਣਗੇ ਕਿ ਨਹੀਂ। ਓਮਾ ਦੇ ਇਸ ਬਿਆਨ ’ਤੇ ਰਾਜਨੀਤੀ ਸ਼ੁਰੂ ਹੋ ਗਈ ਹੈ। ਕਾਂਗਰਸ ਨੂੰ ਭਾਜਪਾ ’ਤੇ ਹਮਲਾ ਕਰਨ ਦਾ ਮੌਕਾ ਮਿਲ ਗਿਆ ਹੈ। ਕਾਂਗਰਸ ਨੇ ਕਿਹਾ ਕਿ ਭਾਜਪਾ ਆਪਣੇ ਨੇਤਾਵਾਂ ਦਾ ਸਨਮਾਨ ਨਹੀਂ ਕਰਦੀ। ਓਮਾ ਦੇ ਬਿਆਨ ’ਤੇ ਕਾਂਗਰਸ ਨੇਤਾ ਰਣਦੀਪ ਸਿੰਘ ਸੂਰਜੇਵਾਲਾ ਨੇ ਭਾਜਪਾ ਨੇਤਾਵਾਂ ਨੂੰ ਘੇਰਿਆ। ਉਨ੍ਹਾ ਕਿਹਾ ਕਿ ਭਾਜਪਾ ਆਪਣੇ ਨੇਤਾਵਾਂ ਦਾ ਅਪਮਾਨ ਕਰਦੀ ਹੈ। ਪਾਰਟੀ ’ਚ ਸੀਨੀਅਰ ਨੇਤਾਵਾਂ ਨੂੰ ਕਿਨਾਰੇ ਕੀਤਾ ਜਾ ਰਿਹਾ ਹੈ। ਸਾਬਕਾ ਉਪ ਪ੍ਰਧਾਨ ਮੰਤਰੀ ਲਾਲ �ਿਸ਼ਨ ਅਡਵਾਨੀ ਨੂੰ ਪਾਰਟੀ ਨੇ ਸਾਈਡਲਾਈਨ ਕਰ ਦਿੱਤਾ। ਮੁਰਲੀ ਮਨੋਹਰ ਜੋਸ਼ੀ ਨੂੰ ਰਿਟਾਇਰ ਕਰ ਦਿੱਤਾ। ਸਾਡੀ ਸੰਸ�ਿਤੀ ’ਚ ਜੋ ਬਜ਼ੁਰਗਾਂ ਦਾ ਸਨਮਾਨ ਨਹੀਂ ਕਰਦਾ, ਉਸ ਨੂੰ ਭਗਵਾਨ ਵੀ ਮੁਆਫ਼ ਨਹੀਂ ਕਰਦਾ।

LEAVE A REPLY

Please enter your comment!
Please enter your name here