3 ਨਸ਼ਾ ਤਸਕਰਾਂ ਦੀ 52 ਲੱਖ ਦੀ ਜਾਇਦਾਦ ਅਟੈਚ

0
195

ਗੁਰਦਾਸਪੁਰ (ਜਨਕ ਮਹਾਜਨ, ਦਿਨੇਸ਼ ਕੁਮਾਰ)
ਸੂਬੇ ਭਰ ’ਚ ਨਸ਼ਾ ਤਸਕਰਾਂ ਖਿਲਾਫ ਪੁਲਸ ਕਾਰਵਾਈ ਤਹਿਤ ਪੁਲਸ ਜ਼ਿਲ੍ਹਾ ਗੁਰਦਾਸਪੁਰ ਵੱਲੋਂ 3 ਨਸ਼ਾ ਤਸਕਰਾਂ ਦੀ ਪ੍ਰਾਪਰਟੀ ਸੀਲ ਕੀਤੀ ਗਈ ਹੈ ਅਤੇ ਉਸ ਦੇ ਨਾਲ ਹੀ ਹੋਰਨਾਂ ਨਸ਼ਾ ਤਸਕਰਾਂ ਖਿਲਾਫ ਵੀ ਇਹੀ ਕਾਰਵਾਈ ਦੀ ਕਾਨੂੰਨੀ ਪ੍ਰਕਿ੍ਰਆ ਜਾਰੀ ਹੈ। ਇਹ ਜਾਣਕਾਰੀ ਐੱਸ ਐੱਸ ਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਵੱਲੋਂ ਪ੍ਰੈੱਸ ਕਾਨਫਰੰਸ ਰਾਹੀਂ ਦਿੱਤੀ ਗਈ ਹੈ। ਐੱਸ ਐੱਸ ਪੀ ਵੱਲੋਂ ਵੀਰਵਾਰ ਪ੍ਰੈੱਸ ਕਾਨਫਰੰਸ ’ਚ ਦੱਸਿਆ ਗਿਆ ਕਿ ਪੁਲਸ ਵੱਲੋਂ ਤਿੰਨ ਨਸ਼ਾ ਤਸਕਰਾਂ ਖਿਲਾਫ ਇੱਕ ਵੱਖ ਤਰ੍ਹਾਂ ਦੀ ਕਾਰਵਾਈ ਕਰਦੇ ਹੋਏ ਉਹਨਾਂ ਦੀ 52 ਲੱਖ ਦੀ ਪ੍ਰਾਪਰਟੀ ਅਟੈਚ ਕੀਤੀ ਹੈ। ਐੱਸ ਐੱਸ ਪੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਮੁਤਾਬਕ ਨਸ਼ਾ ਸਮਗਲਰਾਂ ਉਪਰ ਸ਼ਿਕੰਜਾ ਕੱਸਣ ਲਈ ਉਹਨਾਂ ਦੀ ਪ੍ਰਾਪਰਟੀ ਅਟੈਚ ਕਰਨ ਲਈ ਕਿਹਾ ਗਿਆ ਸੀ, ਜਿਸ ’ਚ ਜ਼ਮੀਨ, ਗੱਡੀਆਂ, ਘਰ ਅਤੇ ਖਾਲੀ ਪਲਾਟ ਵੀ ਸ਼ਾਮਲ ਹਨ। ਉਨ੍ਹਾ ਕਿਹਾ ਕਿ ਜਿਨ੍ਹਾਂ ਨਸ਼ਾ ਤਸਕਰਾਂ ਨੇ ਆਪਣੇ ਕਿਸੇ ਰਿਸ਼ਤੇਦਾਰ ਦੇ ਨਾਂਅ ’ਤੇ ਜ਼ਮੀਨ ਲੈ ਰੱਖੀ ਹੈ, ਉਹ ਵੀ ਅਟੈਚ ਕਰ ਲਈ ਜਾਵੇਗੀ। ਉਨ੍ਹਾ ਦੱਸਿਆ ਕਿ 13 ਹੋਰ ਮੁਲਜ਼ਮ ਹਨ, ਜਿਨ੍ਹਾਂ ਦੀ ਪ੍ਰਾਪਰਟੀ ਨੂੰ ਅੱਗੇ ਅਟੈਚ ਕੀਤਾ ਜਾਵੇਗਾ ਤੇ ਸਿਲਸਿਲਾ ਜਾਰੀ ਰਹੇਗਾ। ਉਨ੍ਹਾ ਕਿਹਾ ਕਿ ਜੋ ਪ੍ਰਾਪਰਟੀਆਂ ਅਟੈਚ ਹੋਈਆਂ ਹਨ, ਉਹ ਪੂਰੇ ਪ੍ਰੋਸੀਜ਼ਰ ਨਾਲ ਅਟੈਚ ਕੀਤੀਆਂ ਗਈਆਂ ਹਨ। ਮੁਲਜ਼ਮ ਉਸ ਨੂੰ ਨਾ ਵੇਚ ਸਕਦਾ ਹੈ, ਨਾ ਉਸ ਉਪਰ ਕੋਈ ਕਰਜ਼ ਲੈ ਸਕਦਾ ਹੈ। ਉਹ ਪ੍ਰਾਪਰਟੀ ਬੇਕਾਰ ਹੋ ਜਾਂਦੀ ਹੈ, ਜਿਸ ਲਈ ਉਨ੍ਹਾ ਮੀਡੀਆ ਦੇ ਜ਼ਰੀਏ ਉਨ੍ਹਾਂ ਤਸਕਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਸਮਾਂ ਰਹਿੰਦੇ ਉਹ ਸੁਧਰ ਜਾਣ, ਨਹੀਂ ਤਾਂ ਪੁਲਸ ਪ੍ਰਸ਼ਾਸਨ ਬਖਸ਼ੇਗਾ ਨਹੀਂ।
ਉਨ੍ਹਾ ਕਿਹਾ ਕਿ ਜਿਹਨਾਂ ਨਸ਼ਾ ਤਸਕਰਾਂ ਦੀ ਜ਼ਮੀਨ ਅਟੈਚ ਕੀਤੀ ਗਈ ਹੈ, ਇਨ੍ਹਾਂ ’ਤੇ 2021 ਅਤੇ 22 ’ਚ ਨਸ਼ੇ ਦੇ ਮਾਮਲੇ ਦਰਜ ਹੋਏ ਸਨ ਤੇ ਉਹ ਲੰਮੇ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਕਰ ਰਹੇ ਸਨ। ਪੰਜਾਬ ਸਰਕਾਰ ਹੁਣ ਇਸ ਕਾਨੂੰਨ ਤਹਿਤ ਨਸ਼ਾ ਤਸਕਰਾਂ ’ਤੇ ਕਾਰਵਾਈ ਕਰ ਰਹੀ ਹੈ।

LEAVE A REPLY

Please enter your comment!
Please enter your name here