ਪੱਛਮੀ ਬੰਗਾਲ ਦੇ ਮੰਤਰੀਆਂ ਤੇ ਵਿਧਾਇਕਾਂ ਦੀ ਤਨਖਾਹ ’ਚ ਵੱਡਾ ਵਾਧਾ

0
172

ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਕੈਬਨਿਟ ਮੰਤਰੀਆਂ, ਰਾਜ ਮੰਤਰੀਆਂ ਅਤੇ ਵਿਧਾਇਕਾਂ ਦੇ ਵੇਤਨ ’ਚ ਭਾਰੀ ਵਾਧੇ ਦਾ ਐਲਾਨ ਕੀਤਾ। ਇਸ ਤਿੰਨ ਸ਼੍ਰੇਣੀਆਂ ’ਚੋਂ ਹਰ ਇੱਕ ਲਈ ਮਹੀਨਾਵਾਰ ਤਨਖਾਹ 40,000 ਰੁਪਏ ਪ੍ਰਤੀ ਵਾਧਾ ਕੀਤਾ ਜਾਵੇਗਾ। ਇਸ ਵਾਧੇ ਤੋਂ ਬਾਅਦ ਵਿਧਾਇਕ ਹੁਣ 10,000 ਰੁਪਏ ਦੀ ਮੌਜੂਦਾ ਰਕਮ ਦੀ ਬਜਾਏ 50,000 ਰੁਪਏ ਪ੍ਰਤੀ ਮਹੀਨਾ ਤਨਖਾਹ ਦੇ ਹੱਕਦਾਰ ਹੋਣਗੇ। ਸੂਬੇ ਦੇ ਮੰਤਰੀਆਂ ਦੀ ਪ੍ਰਤੀ ਮਹੀਨਾ ਤਨਖਾਹ 10,900 ਰੁਪਏ ਤੋਂ ਵਧਾ ਕੇ 50900 ਰੁਪਏ ਕਰ ਦਿੱਤੀ ਗਈ ਹੈ। ਕੈਬਨਿਟ ਮੰਤਰੀਆਂ ਦੇ ਮਾਮਲੇ ’ਚ ਇਹ ਰਕਮ 11,000 ਰੁਪਏ ਤੋਂ ਵਧਾ ਕੇ 51,000 ਰੁਪਏ ਕਰ ਦਿੱਤੀ ਗਈ ਹੈ। ਕੈਬਨਿਟ ਮੰਤਰੀਆਂ, ਰਾਜ ਮੰਤਰੀ ਅਤੇ ਵਿਧਾਇਕ ਪ੍ਰਤੀ ਮਹੀਨਾ ਤਨਖਾਹ ਤੋਂ ਇਲਾਵਾ ਹੋਰ ਵਾਧੂ ਭੱਤੇ ਲੈਣ ਦੇ ਹੱਕਦਾਰ ਵੀ ਹਨ, ਉਹ ਵੀ ਉਵੇਂ ਹੀ ਰਹਿਣਗੇ। ਸਰਕਾਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਦਾ ਮਤਲਬ ਇਹ ਹੋਵੇਗਾ ਕਿ ਤਨਖਾਹ ਅਤੇ ਭੱਤਿਆਂ ਸਮੇਤ ਵਿਧਾਇਕਾਂ ਨੂੰ ਮਿਲਣ ਵਾਲਾ ਪ੍ਰਤੀ ਮਹੀਨਾ ਭੁਗਤਾਨ ਹੁਣ 81,000 ਰੁਪਏ ਪ੍ਰਤੀ ਮਹੀਨਾ ਦੀ ਮੌਜੂਦਾ ਦਰ ਤੋਂ ਵਧ ਕੇ 1.21 ਲੱਖ ਰੁਪਏ ਹੋ ਜਾਵੇਗਾ। ਇਸੇ ਤਰ੍ਹਾਂ ਹੁਣ ਤੋਂ ਮੰਤਰੀਆਂ ਨੂੰ ਮਿਲਣ ਵਾਲਾ ਅਸਲ ਪ੍ਰਤੀ ਮਹੀਨਾ ਭੁਗਤਾਨ 1.10 ਲੱਖ ਰੁਪਏ ਪ੍ਰਤੀ ਮਹੀਨਾ ਤੋਂ ਵਧ ਕੇ ਲੱਗਭੱਗ 1.50 ਲੱਖ ਰੁਪਏ ਪ੍ਰਤੀ ਮਹੀਨਾ ਹੋ ਜਾਵੇਗਾ। ਵੀਰਵਾਰ ਸੂਬਾ ਵਿਧਾਨ ਸਭਾ ’ਚ ਵਧੀਆਂ ਹੋਈਆਂ ਤਨਖਾਹਾਂ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਤਨਖਾਹ ਵਧਾਉਣ ਦਾ ਫੈਸਲਾ ਇਸ ਗੱਲ ਦੇ ਮੱਦੇਨਜ਼ਰ ਲਿਆ ਗਿਆ ਕਿ ਪੱਛਮੀ ਬੰਗਾਲ ’ਚ ਵਿਧਾਇਕਾਂ ਦੀ ਤਨਖਾਹ ਬਾਕੀ ਸੂਬਿਆਂ ਦੇ ਵਿਧਾਇਕਾਂ ਦੀ ਤਨਖਾਹ ਦੀ ਤੁਲਨਾ ’ਚ ਬਹੁਤ ਘੱਟ ਹੈ।

LEAVE A REPLY

Please enter your comment!
Please enter your name here