ਢਿਗਾਂ ਦੀ ਲਪੇਟ ’ਚ ਆਇਆ ਟਰੱਕ, ਚਾਰ ਦੀ ਮੌਤ

0
198

ਸ੍ਰੀਨਗਰ : ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ’ਤੇ ਮੰਗਲਵਾਰ ਤੜਕੇ ਢਿਗਾਂ ਡਿੱਗਣ ਕਾਰਨ ਇੱਕ ਟਰੱਕ ਡੂੰਘੀ ਖੱਡ ’ਚ ਜਾ ਡਿੱਗਾ, ਜਿਸ ਕਾਰਨ ਉਸ ’ਚ ਸਵਾਰ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਰਾਮਬਨ ਜ਼ਿਲ੍ਹੇ ਦੇ ਸ਼ੇਰਬੀਬੀ ਨੇੜੇ ਸਵੇਰੇ 5 ਵਜੇ ਦੇ ਕਰੀਬ ਹਾਈਵੇ ’ਤੇ ਢਿਗਾਂ ਡਿੱਗਣ ਕਾਰਨ ਵਾਹਨਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ । ਟਰੱਕ ਜੰਮੂ ਤੋਂ ਸ੍ਰੀਨਗਰ ਜਾ ਰਿਹਾ ਸੀ। ਟਰੱਕ ’ਚ ਫਸੀਆਂ ਚਾਰੇ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਲੋਕਾਂ ਅਤੇ ਪੁਲਸ ਨੇ ਬਚਾਅ ਅਭਿਆਨ ਤਤਕਾਲ ਸ਼ੁਰੂ ਕਰ ਦਿੱਤਾ ਅਤੇ ਟਰੱਕ ’ਚ ਫਸੀਆਂ ਸਾਰੀਆਂ ਚਾਰ ਲਾਸ਼ਾਂ ਨੂੰ ਬਾਹਰ ਕੱਢਿਆ, ਜਿਨ੍ਹਾਂ ਦੀ ਪਛਾਣ ਟਰੱਕ ਡਰਾਈਵਰ ਮੁਹੰਮਦ ਅਫਜਲ ਗਾਰੂ (42), ਉਸ ਦਾ ਭਰਾ ਅਲਤਾਫ਼ ਗਾਰੂ (36), ਇਰਫਾਨ ਅਹਿਮਦ (33) ਅਤੇ ਉਸ ਦਾ ਭਰਾ ਸ਼ੌਕਤ ਅਹਿਮਦ (29) ਦੇ ਰੂਪ ’ਚ ਕੀਤੀ ਗਈ ਹੈ।

LEAVE A REPLY

Please enter your comment!
Please enter your name here