ਕੋਝੀਕੋਡ : ਕੇਰਲ ’ਚ ਇੱਕ ਵਾਰ ਫਿਰ ਨਿਪਾਹ ਵਾਇਰਸ ਦੇ ਫੈਲਣ ਦਾ ਮਾਮਲਾ ਸਾਹਮਣੇ ਆਇਆ ਹੈ। ਕੇਰਲ ਦੇ ਕੋਝੀਕੋਡ ਜ਼ਿਲ੍ਹੇ ’ਚ ਬੁਖਾਰ ਨਾਲ ਦੋ ਲੋਕਾਂ ਦੀ ਜਾਨ ਚਲੀ ਗਈ। ਇਲਾਜ ਦੌਰਾਨ ਦੋਵਾਂ ਦੀ ਨਿੱਜੀ ਹਸਪਤਾਲ ’ਚ ਮੌਤ ਹੋਣ ਤੋਂ ਬਾਅਦ ਪੂਰੇ ਜ਼ਿਲ੍ਹੇ ’ਚ ਸਨਸਨੀ ਫੈਲ ਗਈ। ਜਿਨ੍ਹਾ ਦੋ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ’ਚ ਇੱਕ 9 ਸਾਲ ਅਤੇ ਇੱਕ 4 ਸਾਲ ਦਾ ਬੱਚਾ ਹੈ। ਇਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਦੋਵਾਂ ਮਰੀਜ਼ਾਂ ਦੀ ਮੌਤ ਨਿਪਾਹ ਵਾਇਰਸ ਕਾਰਨ ਹੋਈ। ਇਸ ਨੂੰ ਲੈ ਕੇ ਸੂਬੇ ਦੇ ਸਿਹਤ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ। ਸਿਹਤ ਵਿਭਾਗ ਨੇ ਕਿਹਾ ਕਿ ਨਿਪਾਹ ਵਾਇਰਸ ਦੇ ਖ਼ਤਰੇ ਨੂੰ ਦੇਖਦੇ ਹੋਏ ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਇੱਕ ਉੱਚ ਪੱਧਰੀ ਮੀਟਿੰਗ ਕੀਤੀ। ਨਿਪਾਹ ਦਾ ਪਹਿਲਾ ਮਾਮਲਾ 19 ਮਈ 2018 ਨੂੰ ਕੋਝੀਕੋਡ ’ਚ ਸਾਹਮਣੇ ਆਇਆ ਸੀ। ਉਦੋਂ ਇਸ ਵਾਇਰਸ ਕਾਰਨ 17 ਲੋਕਾਂ ਦੀ ਮੌਤ ਹੋ ਗਈ ਸੀ।