ਚੰਡੀਗੜ੍ਹ ਨੂੰ ਛੱਡ ਕੇ ਮੁਹਾਲੀ ਪੰਜਾਬ ਦਾ ‘ਗੇਟਵੇ’ ਨਹੀਂ ਬਣਨ ਦਿੱਤਾ ਜਾਵੇਗਾ : ਸੀ ਪੀ ਆਈ

0
224

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਗਏ ਬਿਆਨ ਕਿ ਮੁਹਾਲੀ ਨੂੰ ਪੰਜਾਬ ਦੇ ‘ਗੇਟਵੇ’ ਦੇ ਤੌਰ ’ਤੇ ਵਿਕਸਤ ਕੀਤਾ ਜਾਵੇਗਾ, ਦਾ ਪੰਜਾਬ ਸੀ ਪੀ ਆਈ ਨੇ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਦੀਆਂ ਉਂਗਲਾਂ ’ਤੇ ਨੱਚ ਕੇ ਪੰਜਾਬ ਦਾ ਚੰਡੀਗੜ੍ਹ ਤੋਂ ਕਲੇਮ ਛੱਡਣ ਦੀਆਂ ਬੇਥ੍ਹਵੀਆਂ ਨਾ ਮਾਰਨ।
ਸੀ ਪੀ ਆਈ ਦੇ ਸੀਨੀਅਰ ਆਗੂਆਂ ਹਰਦੇਵ ਅਰਸ਼ੀ, ਜਗਰੂਪ ਸਿੰਘ, ਅਮਰਜੀਤ ਆਸਲ ਅਤੇ ਪਿ੍ਰਥੀਪਾਲ ਮਾੜੀਮੇਘਾ ਆਦਿ ਨਾਲ ਵਿਚਾਰ-ਵਟਾਂਦਰਾ ਕਰਨ ਪਿੱਛੋਂ ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਪੰਜਾਬ ਸਰਕਾਰ ਦੀ ਨਿੰਦਾ ਕਰਦਿਆਂ ਆਖਿਆ ਕਿ ਇਹ ਪਹਿਲੀ ਵਾਰ ਨਹੀਂ, ਜਦੋਂ ਮੁੱਖ ਮੰਤਰੀ ਸਾਹਿਬ ਨੇ ਅਜਿਹਾ ਬਿਆਨ ਦਿੱਤਾ ਹੋਵੇ, ਇਸ ਤੋਂ ਪਹਿਲਾਂ ਵੀ ‘ਪੰਜਾਬ ਵਿਧਾਨ ਸਭਾ’ ਬਿਲਡਿੰਗ ਦੀ ਉਸਾਰੀ ਬਾਰੇ ਵੀ ਚੰਡੀਗੜ੍ਹ ਤੋਂ ਜਗ੍ਹਾ ਦੀ ਮੰਗ ਕੀਤੀ ਸੀ। ਹੁਣ ਫੇਰ ਚੰਡੀਗੜ੍ਹ ਦੀ ਜਗ੍ਹਾ ਮੁਹਾਲੀ ਨੂੰ ‘ਗੇਟਵੇ’ ਬਣਾਉਣ ਦਾ ਭਾਵ ਚੰਡੀਗੜ੍ਹ ਤੋਂ ਪੰਜਾਬ ਦਾ ਕਲੇਮ ਛੱਡਣ ਵਾਲੀ ਗੱਲ ਆਖੀ ਹੈ। ਸ੍ਰੀ ਬਰਾੜ ਨੇ ਆਖਿਆ ਕਿ ਪੰਜਾਬ ਦੇ ਲੋਕ ਕਦੇ ਵੀ ਚੰਡੀਗੜ੍ਹ ਨੂੰ ਪੰਜਾਬ ਤੋਂ ਵੱਖਰਾ ਨਹੀਂ ਹੋਣ ਦੇਣਗੇ, ਪੰਜਾਬ ਸਰਕਾਰ ਨੂੰ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ।

LEAVE A REPLY

Please enter your comment!
Please enter your name here