37.3 C
Jalandhar
Saturday, July 27, 2024
spot_img

ਪੁਤਿਨ ਨੇ ਕਿਮ ਨੂੰ ਦਿਖਾਇਆ ਆਪਣਾ ‘ਬ੍ਰਹਮ ਅਸਤਰ’ ਕਿੰਝਲ

ਮਾਸਕੋ : ਰੂਸ ਨੇ ਨਾਰਥ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੂੰ ਹਾਈਪਰਸੋਨਿਕ ਮਿਜ਼ਾਇਲ ਕਿੰਝਲ ਅਤੇ ਪ੍ਰਮਾਣੂ ਸਮਰਥਾ ਵਾਲੇ ਬੰਬਾਰ ਜਹਾਜ਼ ਦਿਖਾਏ। ਖ਼ਬਰਾਂ ਮੁਤਾਬਿਕ ਇਸ ਦੌਰਾਨ ਕਿਮ ਜੋਂਗ ਦੇ ਨਾਲ ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਵੀ ਮੌਜੂਦ ਸਨ । ਉਨ੍ਹਾ 3 ਰੂਸੀ ਬੰਬਾਰ ਟੀ ਯੂ-160, ਟੀ ਯੂ-95 ਅਤੇ ਟੀ ਯੂ-22 ਐੱਮ-3 ਦਾ ਵੀ ਜਾਇਜ਼ਾ ਲਿਆ। ਰੂਸ ਦੇ ਪਿ੍ਰਮੋਰਸਕੀ ਖੇਤਰ ਦੇ ਗਵਰਨਰ ਓਲੇਗ ਕੋਝੇਮਾਯਾਕੋ ਨੇ ਸ਼ਨੀਵਾਰ ਇੱਕ ਵੀਡੀਓ ਸ਼ੇਅਰ ਕੀਤਾ। ਇਸ ’ਚ ਕਿਮ ਆਪਣੀ ਬੁਲੇਟ ਪਰੂਫ ਰੇਲ ਗੱਡੀ ਰਾਹੀਂ ਆਰਟੀਯੋਮ ਸ਼ਹਿਰ ਪਹੁੰਚਦੇ ਹਨ। ਇੱਥੋਂ ਉਹ ਵਲਾਦੀਵੋਸਤੋਕ ਏਅਰਪੋਰਟ ਪਹੁੰਚਦੇ ਹਨ। ਫਿਰ ਰੂਸੀ ਰੱਖਿਆ ਮੰਤਰੀ ਨਾਲ ਪਰਮਾਣੂ ਸਮਰਥਾ ਵਾਲੇ ਸਟ੍ਰੈਟੇਜਿਕ ਬੰਬਾਰ ਅਤੇ ਦੂਜੇ ਵਾਰਪਲੇਨਾਂ ਦਾ ਜਾਇਜ਼ਾ ਲੈਂਦੇ ਹਨ। ਰੂਸੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਬੰਬਾਰ ਉਨ੍ਹਾਂ ਦੀ ਨਿਊਕਲੀਅਰ ਫੋਰਸ ਦਾ ਅਹਿਮ ਹਿੱਸਾ ਹਨ। ਸ਼ੋਇਗੂ ਨੇ ਦੱਸਿਆ ਕਿ ਇਹ ਬੰਬਾਰ ਜਹਾਜ਼ ਮਾਸਕੋ ਤੋਂ ਜਾਪਾਨ ਤੱਕ ਜਾਣ ਅਤੇ ਫਿਰ ਉਥੋਂ ਵਾਪਸ ਆਉਣ ’ਚ ਸਮਰੱਥ ਹਨ। ਰੂਸੀ ਮੀਡੀਆ ਮੁਤਾਬਕ ਕਰੂ ਕਮਾਂਡਰ ਨੇ ਕਿਮ ਜੋਂਗ ਨੂੰ ਐੱਸ ਯੂ-34 ਸੁਪਰਸੋਨਿਕ ਫਾਇਟਰ ਬੰਬਾਰ, ਐੱਸ ਯੂ-39 ਐੱਸ ਐੱਮ, ਐੱਸ ਯੂ-35 ਐੱਸ ਫਾਇਟਰਜ਼ ਅਤੇ ਐੱਸ ਯੂ-25 ਐੱਸ ਐੱਮ-3 ਹਮਲਾਵਰ ਏਅਰਕ੍ਰਾਫਟ ਬਾਰੇ ਦੱਸਿਆ।

Related Articles

LEAVE A REPLY

Please enter your comment!
Please enter your name here

Latest Articles