ਮੁੰਬਈ : ਸ਼ਿਵ ਸੈਨਾ ਨੇਤਾ ਸੰਜੈ ਰਾਉਤ ਨੇ ਕਿਹਾ ਕਿ ਮੈਨੂੰ ਵੀ ਗੁਹਾਟੀ ਜਾਣ ਦਾ ਪ੍ਰਸਤਾਵ ਮਿਲਿਆ, ਪਰ ਮੈਂ ਬਾਲਾ ਸਾਹਿਬ ਠਾਕਰੇ ਨੂੰ ਪੂਜਦਾ ਹਾਂ, ਇਸ ਲਈ ਮੈਂ ਉਥੇ ਨਹੀਂ ਗਿਆ | ਜਦ ਸੱਚਾਈ ਤੁਹਾਡੀ ਹੱਕ ‘ਚ ਹੈ ਤਾਂ ਡਰ ਕਿਸ ਗੱਲ ਦਾ? ਈ ਡੀ ਦੀ ਪੁੱਛਗਿੱਛ ‘ਤੇ ਵੀ ਰਾਉਤ ਨੇ ਪ੍ਰਤੀਕਿਰਿਆ ਦਿੱਤੀ | ਉਨ੍ਹਾ ਕਿਹਾ ਕਿ ਦੇਸ਼ ਦਾ ਜ਼ਿੰਮੇਵਾਰ ਨਾਗਰਿਕ ਹੋਣ ਕਾਰਨ ਦੇਸ਼ ਦੀ ਕੋਈ ਵੀ ਜਾਂਚ ਏਜੰਸੀ ਬੁਲਾਉਂਦੀ ਹੈ ਤਾਂ ਸਾਨੂੰ ਜਾਣਾ ਚਾਹੀਦਾ ਹੈ | ਰਾਉਤ ਨੇ ਕਿਹਾ ਕਿ ਅਧਿਕਾਰੀ ਮੇਰੇ ਨਾਲ ਚੰਗੀ ਤਰ੍ਹਾਂ ਪੇਸ਼ ਆਏ | ਜੇਕਰ ਈ ਡੀ ਦੋਬਾਰਾ ਬੁਲਾਉਂਦੀ ਹੈ ਤਾਂ ਫਿਰ ਜਾਵਾਂਗਾ | ਅਸਲ ‘ਚ ਸ਼ਿਵ ਸੈਨਾ ਨੇਤਾ ਸੰਜੈ ਰਾਉਤ ਨੂੰ ਜ਼ਮੀਨ ਘੁਟਾਲੇ ਨਾਲ ਜੁੜੇ ਮਾਮਲੇ ‘ਚ ਈ ਡੀ ਨੇ ਬੁਲਾਇਆ ਸੀ |




