ਨਵੀਂ ਦਿੱਲੀ : ਕੈਨੇਡਾ ਖਿਲਾਫ ਹੋਰ ਕਦਮ ਚੁੱਕਦਿਆਂ ਭਾਰਤ ਨੇ ਸੁਰੱਖਿਆ ਕਾਰਨਾਂ ਕਰਕੇ ਉਥੇ ਆਪਣੇ ਮਿਸ਼ਨਾਂ ਤੋਂ ਕੈਨੇਡੀਅਨਾਂ ਨੂੰ ਹਰ ਕੈਟਾਗਰੀ ਦੇ ਵੀਜ਼ੇ ਜਾਰੀ ਕਰਨ ਦਾ ਓਪਰੇਸ਼ਨ ਮੁਅੱਤਲ ਕਰ ਦਿੱਤਾ ਅਤੇ ਨਵੀਂ ਦਿੱਲੀ ਵਿਚਲੇ ਹਾਈ ਕਮਿਸ਼ਨ ਨੂੰ ਸਟਾਫ ਘਟਾਉਣ ਲਈ ਕਿਹਾ ਤਾਂ ਜੋ ਦੋਹਾਂ ਦੇਸ਼ਾਂ ਦੇ ਹਾਈ ਕਮਿਸ਼ਨਾਂ ਵਿਚ ਸਟਾਫ ਸਾਵਾਂ ਹੋਵੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਵੀਰਵਾਰ ਮੀਡੀਆ ਬ੍ਰੀਫਿੰਗ ਵਿਚ ਕਿਹਾ ਕਿ ਜਿਨ੍ਹਾਂ ਕੋਲ ਜਾਇਜ਼ ਵੀਜ਼ੇ ਤੇ ਓ ਸੀ ਆਈ ਕਾਰਡ ਹਨ, ਉਹ ਟਰੈਵਲ ਕਰ ਸਕਦੇ ਹਨ। ਬਾਗਚੀ ਨੇ ਇਹ ਵੀ ਕਿਹਾ ਕਿ ਕੈਨੇਡਾ ਨੇ ਦਹਿਸ਼ਤਗਰਦ ਹਰਦੀਪ ਸਿੰਘ ਨਿੱਝਰ ਦੇ 18 ਜੂਨ ਨੂੰ ਹੋਏ ਕਤਲ ਬਾਰੇ ਕੋਈ ਠੋਸ ਜਾਣਕਾਰੀ ਮੁਹੱਈਆ ਨਹੀਂ ਕਰਾਈ। ਦੂਜੇ ਪਾਸੇ ਕੈਨੇਡਾ ਨੇ ਕੈਨੇਡਾ ਵਿਚ ਸੁਰੱਖਿਅਤ ਪਨਾਹ ਲਈ ਬੈਠੇ ਭਾਰਤੀ-ਮੂਲ ਦੇ ਦਹਿਸ਼ਤਗਰਦਾਂ ਤੇ ਗੈਂਗਸਟਰਾਂ ਬਾਰੇ ਭਾਰਤ ਵੱਲੋਂ ਮੰਗੀਆਂ ਗਈਆਂ ਜਾਣਕਾਰੀਆਂ ਵੀ ਨਹੀਂ ਦਿੱਤੀਆਂ। ਬਾਗਚੀ ਨੇ ਕਿਹਾ ਕਿ ਕੈਨੇਡਾ ਵਿਚ ਦਹਿਸ਼ਤਗਰਦ ਤੇ ਅੱਤਵਾਦੀ ਖੁੱਲ੍ਹੇ ਘੰੁਮ ਰਹੇ ਹਨ ਤੇ ਭਾਰਤ ਚਾਹੇਗਾ ਕਿ ਉਥੇ ਭਾਰਤੀ ਭਾਈਚਾਰੇ ਤੇ ਡਿਪਲੋਮੈਟਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਏ। ਬਾਗਚੀ ਨੇ ਕਿਹਾ ਕਿ ਸੁਰੱਖਿਆ ਮੁੱਦਿਆਂ ਕਾਰਨ ਕੰਮਕਾਜ ’ਚ ਵਿਘਨ ਪਿਆ ਹੈ, ਜਿਸ ਨਾਲ ਕੈਨੇਡਾ ’ਚ ਭਾਰਤੀ ਹਾਈ ਕਮਿਸ਼ਨ ਤੇ ਕੌਂਸਲਖਾਨੇ ਵੀਜ਼ਾ ਅਰਜ਼ੀਆਂ ਸੰਬੰਧੀ ਪ੍ਰਕਿਰਿਆ ਅੱਗੇ ਤੋਰਨ ’ਚ ਅਸਮਰੱਥ ਹਨ। ਇਸ ਤੋਂ ਪਹਿਲਾਂ ਕੈਨੇਡੀਅਨਾਂ ਦੀਆਂ ਵੀਜ਼ਾ ਅਰਜ਼ੀਆਂ ਦੀ ਸ਼ੁਰੂਆਤੀ ਜਾਂਚ ਲਈ ਭਾਰਤ ਵੱਲੋਂ ਭਾੜੇ ’ਤੇ ਕੀਤੀ ਬੀ ਐੱਲ ਐੱਸ ਇੰਟਰਨੈਸ਼ਨਲ ਨਾਂਅ ਦੀ ਨਿੱਜੀ ਏਜੰਸੀ ਦੀਆਂ ਵੀਰਵਾਰ ਕਲਾਬਾਜ਼ੀਆਂ ਦੇਖਣ ਨੂੰ ਮਿਲੀਆਂ। ਪਹਿਲਾਂ ਉਸ ਨੇ ਆਪਣੀ ਵੈੱਬਸਾਈਟ ’ਤੇ ਪਾਇਆ ਕਿ ਓਪਰੇਸ਼ਨਲ ਕਾਰਨਾਂ ਕਰਕੇ ਉਸ ਨੇ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਕੁਝ ਘੰਟਿਆਂ ਬਾਅਦ ਕਹਿ ਦਿੱਤਾ ਕਿ ਸੇਵਾਵਾਂ ਜਾਰੀ ਹਨ। ਇਸ ਦੇ ਨਾਲ ਹੀ ਉਸ ਨੇ ਭਾਰਤੀ ਸਟਾਕ ਐਕਸਚੇਂਜ ਨੂੰ ਜਾਣੂੰ ਕਰਾਇਆ ਕਿ ਉਸ ਨੇ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ।
ਏਜੰਸੀ ਨੇ ਆਪਣੀ ਵੈੱਬਸਾਈਟ ’ਤੇ ਪਾਇਆਭਾਰਤੀ ਮਿਸ਼ਨ ਵੱਲੋਂ ਅਹਿਮ ਨੋਟਿਸ। ਓਪਰੇਸ਼ਨਲ ਕਾਰਨਾਂ ਕਰਕੇ 21 ਸਤੰਬਰ 2023 ਤੋਂ ਅਗਲੇ ਹੁਕਮਾਂ ਤੱਕ ਭਾਰਤੀ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। �ਿਪਾ ਕਰਕੇ ਅਪਡੇਟ ਲਈ ਬੀ ਐੱਲ ਐੱਸ ਵੈੱਬਸਾਈਟ ਦੇਖਦੇ ਰਹੋ। ਬੀ ਐੱਲ ਐੱਸ ਇੰਟਰਨੈਸ਼ਨਲ ਸਰਵਿਸਿਜ਼ ਲਿਮਟਿਡ, ਜੋ ਕਿ ਭਾਰਤੀ ਸਟਾਕ ਐਕਸਚੇਂਜ ’ਚ ਲਿਸਟਿਡ ਕੰਪਨੀ ਹੈ, ਨੇ ਸਟਾਕ ਐਕਸਚੇਂਜ ਨੂੰ ਦੱਸਿਆ ਕਿ ਇਸ ਕਾਰਵਾਈ ਦਾ ਇਸ ਦੀ ਮਾਲੀ ਹਾਲਤ ’ਤੇ ਨਿਗੂਣਾ ਅਸਰ ਹੋਵੇਗਾ, ਕਿਉਕਿ ਇਸ ਦੀ ਕੁਲ ਸਾਲਾਨਾ ਆਮਦਨ ਵਿਚ ਕੈਨੇਡਾ ਦੇ ਲੋਕਾਂ ਨੂੰ ਵੀਜ਼ਾ ਜਾਰੀ ਕਰਨ ਨਾਲ ਹੁੰਦੀ ਕਮਾਈ ਦੋ ਫੀਸਦੀ ਤੋਂ ਵੀ ਘੱਟ ਹੈ।
ਉਧਰ, ਸੰਯੁਕਤ ਰਾਸ਼ਟਰ ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੇ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤ ਦੀ ਸ਼ਮੂਲੀਅਤ ਬਾਰੇ ਸੰਸਦ ’ਚ ਉਨ੍ਹਾ ਵੱਲੋਂ ਲਗਾਏ ਦੋਸ਼ਾਂ ਨੂੰ ਭਾਰਤ ਵੱਲੋਂ ਰੱਦ ਕਾਰਨ ਬਾਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਟਰੂਡੋ ਸੰਯੁਕਤ ਰਾਸ਼ਟਰ ਮਹਾਂ ਸਭਾ ਦੇ 78ਵੇਂ ਸੈਸ਼ਨ ’ਚ ਹਿੱਸਾ ਲੈਣ ਲਈ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਆਏ ਸਨ। ਭਾਰਤ-ਕੈਨੇਡਾ ਦੇ ਕੂਟਨੀਤਕ ਸੰਬੰਧਾਂ ’ਚ ਕੁੜੱਤਣ ਦੌਰਾਨ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੇ ਦੋਸ਼ ਲਾਇਆ ਕਿ ਕੱਟੜਪੰਥੀਆਂ ਤੋਂ ਹਿੰਦੂ-ਕੈਨੇਡੀਅਨਾਂ ਨੂੰ ਭਾਰਤ ਵਾਪਸ ਜਾਣ ਲਈ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾ ਸਾਰੇ ਹਿੰਦੂ-ਕੈਨੇਡੀਅਨਾਂ ਨੂੰ ਸ਼ਾਂਤ ਤੇ ਚੌਕਸ ਰਹਿਣ ਦੇ ਨਾਲ-ਨਾਲ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸੂਚਨਾ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਦੇਣ ਦੀ ਅਪੀਲ ਕੀਤੀ ਹੈ। ਚੰਦਰ ਆਰੀਆ ਕੈਨੇਡਾ ਦੀ ਲਿਬਰਲ ਪਾਰਟੀ ਨਾਲ ਸੰਬੰਧਤ ਹਨ।
ਕੈਨੇਡੀਅਨਾਂ ਦੀਆਂ ਵੀਜ਼ਾਂ ਅਰਜ਼ੀਆਂ ਦੀ ਸ਼ੁਰੂਆਤੀ ਜਾਂਚ ਲਈ ਭਾਰਤ ਵੱਲੋਂ ਭਾੜੇ ’ਤੇ ਕੀਤੀ ਬੀ ਐੱਲ ਐੱਸ ਇੰਟਰਨੈਸ਼ਨਲ ਨਾਂਅ ਦੀ ਨਿੱਜੀ ਏਜੰਸੀ ਨੇ ਆਪਣੀ ਵੈੱਬਸਾਈਟ ’ਤੇ ਪਾਇਆਭਾਰਤੀ ਮਿਸ਼ਨ ਵੱਲੋਂ ਅਹਿਮ ਨੋਟਿਸ। ਓਪਰੇਸ਼ਨਲ ਕਾਰਨਾਂ ਕਰਕੇ 21 ਸਤੰਬਰ 2023 ਤੋਂ ਅਗਲੇ ਹੁਕਮਾਂ ਤੱਕ ਭਾਰਤੀ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। �ਿਪਾ ਕਰਕੇ ਅਪਡੇਟ ਲਈ ਬੀ ਐੱਲ ਐੱਸ ਵੈੱਬਸਾਈਟ ਦੇਖਦੇ ਰਹੋ।
ਬੀ ਐੱਲ ਐੱਸ ਇੰਟਰਨੈਸ਼ਨਲ ਸਰਵਿਸਿਜ਼ ਲਿਮਟਿਡ, ਜੋ ਕਿ ਭਾਰਤੀ ਸਟਾਕ ਐਕਸਚੇਂਜ ’ਚ ਲਿਸਟਿਡ ਕੰਪਨੀ ਹੈ, ਨੇ ਸਟਾਕ ਐਕਸਚੇਂਜ ਨੂੰ ਦੱਸਿਆ ਕਿ ਇਸ ਕਾਰਵਾਈ ਦਾ ਇਸ ਦੀ ਮਾਲੀ ਹਾਲਤ ’ਤੇ ਨਿਗੂਣਾ ਅਸਰ ਹੋਵੇਗਾ, ਕਿਉਕਿ ਇਸ ਦੀ ਕੁਲ ਸਾਲਾਨਾ ਆਮਦਨ ਵਿਚ ਕੈਨੇਡਾ ਦੇ ਲੋਕਾਂ ਨੂੰ ਵੀਜ਼ਾ ਜਾਰੀ ਕਰਨ ਨਾਲ ਹੁੰਦੀ ਕਮਾਈ ਦੋ ਫੀਸਦੀ ਤੋਂ ਵੀ ਘੱਟ ਹੈ। ਉਧਰ ਸੰਯੁਕਤ ਰਾਸ਼ਟਰ ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤ ਦੀ ਸਮੂਲੀਅਤ ਬਾਰੇ ਸੰਸਦ ’ਚ ਉਨ੍ਹਾ ਵੱਲੋਂ ਲਗਾਏ ਦੋਸ਼ਾਂ ਨੂੰ ਭਾਰਤ ਵੱਲੋਂ ਰੱਦ ਕਰਨ ਬਾਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਟਰੂਡੋ ਸੰਯੁਕਤ ਰਾਸ਼ਟਰ ਮਹਾਂ ਸਭਾ ਦੇ 78ਵੇਂ ਸੈਸ਼ਨ ’ਚ ਹਿੱਸਾ ਲੈਣ ਲਈ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਆਏ ਸਨ। ਭਾਰਤ-ਕੈਨੇਡਾ ਦੇ ਕੂਟਨੀਤਕ ਸੰਬੰਧਾਂ ’ਚ ਕੁੜੱਤਣ ਦੌਰਾਨ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੇ ਦੋਸ਼ ਲਾਇਆ ਕਿ ਕੱਟੜਪੰਥੀਆਂ ਤੋਂ ਹਿੰਦੂ-ਕੈਨੇਡੀਅਨਾਂ ਨੂੰ ਭਾਰਤ ਵਾਪਸ ਜਾਣ ਲਈ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾ ਸਾਰੇ ਹਿੰਦੂ-ਕੈਨੇਡੀਅਨਾਂ ਨੂੰ ਸ਼ਾਂਤ ਤੇ ਚੌਕਸ ਰਹਿਣ ਦੇ ਨਾਲ-ਨਾਲ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸੂਚਨਾ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਦੇਣ ਦੀ ਅਪੀਲ ਕੀਤੀ ਹੈ। ਚੰਦਰ ਆਰੀਆ ਕੈਨੇਡਾ ਦੀ ਲਿਬਰਲ ਪਾਰਟੀ ਨਾਲ ਸੰਬੰਧਤ ਹਨ।