ਨਵੀਂ ਦਿੱਲੀ : ‘ਇਕ ਦੇਸ਼, ਇਕ ਚੋਣ’ ਲਈ ਬਣਾਈ ਕਮੇਟੀ ਦੀ ਪਹਿਲੀ ਅਧਿਕਾਰਤ ਮੀਟਿੰਗ ਸ਼ਨੀਵਾਰ ਜੋਧਪੁਰ ਹਾਊਸ ’ਚ ਜਾਰੀ ਹੈ। ਇਸ ਕਮੇਟੀ ਦੀ ਪ੍ਰਧਾਨਗੀ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਕਰ ਰਹੇ ਹਨ। ਮੀਟਿੰਗ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਸਾਬਕਾ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਤੇ ਹੋਰ ਪਾਰਟੀਆਂ ਦੇ ਨੇਤਾ ਵੀ ਸ਼ਾਮਲ ਹੋਏ। ਇਸ ਮੀਟਿੰਗ ’ਚ ਅੱਗੇ ਦੀ ਮੀਟਿੰਗ ਲਈ ਏਜੰਡਾ ਤੈਅ ਕੀਤਾ ਗਿਆ। ਸੂਤਰਾਂ ਮੁਤਾਬਕ ਉੱਚ ਪੱਧਰੀ ਕਮੇਟੀ ਇੱਕ ਸਾਥ ਚੋਣਾਂ ਕਰਾਉਣ ਲਈ ਸਾਰੀਆਂ ਸਿਆਸੀ ਪਾਰਟੀਆਂ, ਵੱਖ-ਵੱਖ ਸੂਬਿਆਂ, ਚੋਣ ਪ੍ਰਕਿਰਿਆ ਨਾਲ ਜੁੜੇ ਚੋਣ ਕਮਿਸ਼ਨਾਂ ਨਾਲ ਗੱਲਬਾਤ ਅਤੇ ਜ਼ਰੂਰੀ ਸੁਝਾਅ ਦੀ ਸਿਫਾਰਿਸ਼ ਸਰਕਾਰ ਨਾਲ ਕਰੇਗੀ।


