ਤੀਰਅੰਦਾਜ਼ਾਂ ਨੇ 3 ਹੋਰ ਸੋਨ ਤਮਗੇ ਫੁੰਡੇ, ਮਹਿਲਾ ਹਾਕੀ ਟੀਮ ਫਾਈਨਲ ‘ਚ

0
6

ਆਈਚੀ-ਨਾਗੋਆ (ਨ ਜ਼ ਸ) : ਭਾਰਤ ਦੇ ਕੰਪਾਊਾਡ ਤੀਰਅੰਦਾਜ਼ਾਂ ਨੇ ਏਸ਼ੀਆਈ ਖੇਡਾਂ ਦੇ 12ਵੇਂ ਦਿਨ ਦੀ ਸ਼ੁਰੂਆਤ ਲਗਾਤਾਰ ਤਿੰਨ ਸੋਨ ਤਮਗਿਆਂ ਨਾਲ ਕੀਤੀ | ਮਹਿਲਾ ਟੀਮ, ਪੁਰਸ਼ ਟੀਮ ਅਤੇ ਮਿਕਸਡ ਟੀਮ ਨੇ ਸੋਨ ਤਮਗੇ ਜਿੱਤੇ | ਉਨ੍ਹਾਂ ਨੇ ਏਸ਼ੀਆਈ ਖੇਡਾਂ ਦੇ ਸਭ ਤੋਂ ਪ੍ਰਭਾਵਸ਼ਾਲੀ ਤੀਰਅੰਦਾਜ਼ੀ ਰਾਸ਼ਟਰ, ਦੱਖਣੀ ਕੋਰੀਆ ਨੂੰ ਹਰਾਇਆ | ਚਿਕਿਥਾ ਤਾਨੀਪਾਰਥੀ ਅਤੇ ਸਾਹਿਲ ਜਾਧਵ ਦੁਆਰਾ ਸ਼ੂਟ-ਆਫ ਤੋਂ ਬਾਅਦ ਪ੍ਰਾਪਤ ਕੀਤੀ ਗਈ ਮਿਕਸਡ-ਟੀਮ ਜਿੱਤ ਨੇ ਭਾਰਤ ਨੂੰ ਲਾਸ ਏਾਜਲਸ 2028 ਲਈ ਆਪਣਾ ਪਹਿਲਾ ਓਲੰਪਿਕ ਕੋਟਾ ਸਥਾਨ ਵੀ ਦਿਵਾਇਆ | ਮਹਿਲਾਵਾਂ ਦੇ ਫਾਈਨਲ ਮੁਕਾਬਲੇ ਵਿੱਚ ਚਿਕਿਥਾ ਤਾਨੀਪਾਰਥੀ, ਪਿ੍ਥਿਕਾ ਪ੍ਰਦੀਪ ਅਤੇ ਜਯੋਤੀ ਸੁਰੇਖਾ ਵੇਨਮ ਦੀ ਤਿਕੜੀ ਨੇ ਚੀਨ ਨੂੰ 238-234 ਦੇ ਫਰਕ ਨਾਲ ਮਾਤ ਦੇ ਕੇ ਪਹਿਲਾ ਸਥਾਨ ਹਾਸਲ ਕੀਤਾ | ਇਸ ਜਿੱਤ ਦੇ ਨਾਲ ਹੀ ਭਾਰਤ ਨੇ ਖਿਤਾਬੀ ਜਿੱਤ ਬਰਕਰਾਰ ਰੱਖਣ ਦਾ ਮਾਣ ਪ੍ਰਾਪਤ ਕੀਤਾ ਹੈ |
ਭਾਰਤੀ ਤੀਰਅੰਦਾਜ਼ਾਂ ਨੇ ਇਸ ਮੁਕਾਬਲੇ ਦੌਰਾਨ 238 ਅੰਕਾਂ ਦਾ ਸਕੋਰ ਬਣਾ ਕੇ ਸਾਲ 2014 ਵਿੱਚ ਇੰਚੋਨ ਏਸ਼ੀਆਈ ਖੇਡਾਂ ਦੌਰਾਨ ਦੱਖਣੀ ਕੋਰੀਆ ਵੱਲੋਂ ਕਾਇਮ ਕੀਤੇ ਗਏ ਵਿਸ਼ਵ ਰਿਕਾਰਡ ਦੀ ਬਰਾਬਰੀ ਵੀ ਕੀਤੀ | ਉਧਰ ਭਾਰਤੀ ਭਾਰਤੀ ਮਹਿਲਾ ਹਾਕੀ ਟੀਮ ਦੱਖਣੀ ਕੋਰੀਆ ਨੂੰ 2-0 ਨਾਲ ਹਰਾ ਕੇ ਫਾਈਨਲ ਵਿਚ ਪਹੁੰਚ ਗਈ ਹੈ | ਜਿੱਥੇ ਉਸ ਦਾ ਮੁਕਾਬਲਾ ਸ਼ੁੱਕਰਵਾਰ ਨੂੰ ਚੀਨ ਨਾਲ ਹੋਵੇਗਾ |