ਸਾਡੀ ਅਮਰੀਕਾ-ਬਿ੍ਰਟੇਨ ਨਾਲ ਸਿੱਧੀ ਜੰਗ ਹੋ ਰਹੀ : ਰੂਸ

0
211

ਨਿਊ ਯਾਰਕ : ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਯੂ ਐੱਨ ਜਨਰਲ ਅਸੰਬਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਅਮਰੀਕਾ, ਬਿ੍ਰਟੇਨ ਅਤੇ ਕਈ ਦੂਜੇ ਇਸ ਸਮੇਂ ਸਿੱਧਾ ਰੂਸ ਖਿਲਾਫ ਜੰਗ ’ਚ ਉਤਰੇ ਹੋਏ ਹਨ। ਅਸੀਂ ਇਸ ਨੂੰ ਹਾਈਬਿ੍ਰਡ ਜੰਗ ਕਹਿ ਸਕਦੇ ਹਾਂ, ਪਰ ਇਹ ਸੱਚ ਨਹੀਂ। ਪੱਛਮੀ ਦੇਸ਼ ਯੂਕਰੇਨ ਨੂੰ ਮੋਹਰੇ ਦੇ ਤੌਰ ’ਤੇ ਇਸਤੇਮਾਲ ਕਰਕੇ ਸਾਡੇ ਨਾਲ ਦੁਸ਼ਮਣੀ ’ਚ ਲੱਗੇ ਹੋਏ ਹਨ। ਲਾਵਰੋਵ ਨੇ ਕਿਹਾਅਮਰੀਕਾ ਅਤੇ ਉਸ ਦੇ ਨਾਲ ਕੰਮ ਕਰਨ ਵਾਲੇ ਦੂਜੇ ਗਰੁੱਪ ਲਗਾਤਾਰ ਜੰਗ ਨੂੰ ਵਧਾ ਰਹੇ ਹਨ। ਉਹ ਪੂਰੀ ਦੁਨੀਆ ਨੂੰ ਉਸ ਦੇ ਲਾਭ ਲਈ ਬਣਾਏ ਗਏ ਨਿਯਮਾਂ ਦੇ ਅਧਾਰ ’ਤੇ ਚਲਾਉਣ ਦੀ ਕੋਸਿਸ਼ ਕਰ ਰਹੇ ਹਨ। ਉਨ੍ਹਾ ਪੱਛਮੀ ਦੇਸ਼ਾਂ ’ਤੇ ਧੋਖਾ ਦੇਣ ਦਾ ਵੀ ਦੋਸ਼ ਲਾਇਆ।
ਲਾਵਰੋਵ ਨੇ ਪੱਛਮੀ ਦੇਸ਼ਾਂ ਨੂੰ ‘ਝੂਠ ਦਾ ਸਾਮਰਾਜ’ ਵੀ ਦੱਸਿਆ। ਇਸ ਦੌਰਾਨ ਉਨ੍ਹਾ ਯੂਕਰੇਨ ਦੇ ਪੀਸ ਪਲਾਨ ਨੂੰ ਖਾਰਜ ਕਰ ਦਿੱਤਾ। ਲਾਵਰੋਵ ਨੇ ਕਿਹਾਇਸ ਪ੍ਰਸਤਾਵ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ। ਇਹ ਮੁਮਕਿਨ ਹੀ ਨਹੀਂ, ਇਹ ਮਾਸਕੋ ਦੇ 2 ਸਭ ਤੋਂ ਅਹਿਮ ਪੁਆਇੰਟਾਂ ਖਿਲਾਫ਼ ਹੈ। ਇਸ ’ਚ ਰੂਸ ਨੂੰ ਯੂਕਰੇਨੀ ਖੇਤਰ ਸੌਂਪਣ ਦਾ ਕੋਈ ਜ਼ਿਕਰ ਨਹੀਂ ਅਤੇ ਨਾ ਹੀ ਯੂਕਰੇਨ ਦੇ ਨਾਟੋ ’ਚ ਨਾ ਸ਼ਾਮਲ ਹੋਣ ਦੀ ਗੱਲ ਕਹੀ ਗਈ ਹੈ।

LEAVE A REPLY

Please enter your comment!
Please enter your name here