ਸਵਾਲਾਂ-ਜਵਾਬਾਂ ਦੌਰਾਨ ਰਾਹੁਲ ਤੋਂ ਜਦੋਂ ਪੁੱਛਿਆ ਗਿਆ ਕਿ ਮਹਾਨ ਫੁੱਟਬਾਲਰਾਂ ਰੋਨਾਲਡੋ ਤੇ ਮੈਸੀ ਵਿੱਚੋਂ ਕਿਹੜਾ ਸਭ ਤੋਂ ਵੱਧ ਪਸੰਦੀਦਾ ਹੈ ਤਾਂ ਉਨ੍ਹਾ ਕਿਹਾਰੋਨਾਲਡੋ ਦੀ ਰਹਿਮਦਿਲੀ ਪਸੰਦ ਹੈ, ਪਰ ਫੁੱਟਬਾਲਰ ਮੈਸੀ ਬਿਹਤਰ ਹੈ। ਜੇ ਮੇਰੀ ਫੁੱਟਬਾਲ ਟੀਮ ਹੋਵੇ ਤਾਂ ਮੈਸੀ ਨੂੰ ਪਹਿਲ ਦੇਵਾਂਗਾ। ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਵਿੱਚੋਂ ਚੋਣ ਕਰਨ ਲਈ ਕਹਿਣ ’ਤੇ ਰਾਹੁਲ ਨੇ ਕਿਹਾਕੋਈ ਵੀ, ਮੈਂ �ਿਕਟ ਦਾ ਵੱਡਾ ਦੀਵਾਨਾ ਨਹੀਂ, ਇਸ ਕਰਕੇ ਕਿਸੇ ਇਕ ਨੂੰ ਤਰਜੀਹ ਨਹੀਂ ਦੇ ਸਕਦਾ। ਭਾਰਤ ਤੇ ਇੰਡੀਆ ਵਿੱਚੋਂ ਕਿਸ ਨੂੰ ਤਰਜੀਹ ਦੇਵੋਂਗੇ? ਰਾਹੁਲ ਦਾ ਜਵਾਬ ਸੀਇੰਡੀਆ ਦੈਟ ਇਜ਼ ਭਾਰਤ।
ਨੈੱਟਫਲਿਕਸ ਤੇ ਕਸਰਤ ਵਿੱਚੋਂ ਰਾਹੁਲ ਨੇ ਕਸਰਤ ਦੀ ਚੋਣ ਕੀਤੀ। ਚੀਨੀ ਤੇ ਭਾਰਤੀ ਖਾਣਿਆਂ ਬਾਰੇ ਕਿਹਾ ਕਿ ਦੋਨੋਂ ਸਵਾਦ ਲੱਗਦੇ। ਭਾਰਤ ਜੋੜੋ ਯਾਤਰਾ ਦੌਰਾਨ ਵਧਾਈ ਦਾੜ੍ਹੀ ਤੇ ਕਲੀਨ ਸ਼ੇਵ ਵਾਲੀ ਦਿੱਖ ਵਿੱਚੋਂ ਕਿਹੜੀ ਚੰਗੀ ਲਗਦੀ ਹੈ? ਰਾਹੁਲ ਦਾ ਜਵਾਬ ਸੀਇਹ ਕਦੇ ਨਹੀਂ ਸੋਚਿਆ ਕਿ ਦਾੜ੍ਹੀ ਹੈ ਕਿ ਨਹੀਂ ਹੈ।
‘ਗਾਡ ਫਾਦਰ’ ਤੇ ‘ਡਾਰਕ ਨਾਈਟ’ ਫਿਲਮਾਂ ਵਿੱਚੋਂ ਕਿਹੜੀ ਪਸੰਦ ਹੈ? ਰਾਹੁਲ ਦਾ ਜਵਾਬ ਸੀ, ਦੋਨੋਂ ਠੀਕ ਹਨ। ਚੋਣ ਕਰਨੀ ਮੁਸ਼ਕਲ ਹੈ, ਕਿਉਕਿ ਬਹੁਤ ਡੂੰਘੀਆਂ ਫਿਲਮਾਂ ਹਨ। ਜੇ ਸਿਆਸਤਦਾਨ ਨਾ ਹੁੰਦੇ ਤਾਂ? ਰਾਹੁਲ ਨੇ ਕਿਹਾਜਦੋਂ ਮੈਂ ਭਾਣਜੇ ਤੇ ਉਸ ਦੇ ਦੋਸਤਾਂ ਨਾਲ ਗੱਲ ਕਰਦਾ ਹਾਂ ਤਾਂ ਟੀਚਰ ਹੁੰਦਾ ਹਾਂ। ਕਿਚਨ ਵਿਚ ਬਾਵਰਚੀ। ਸਿਆਸਤਦਾਨ ਤਾਂ ਇਕ ਰੂਪ ਹੈ। ਸਾਡੇ ਸਾਰਿਆਂ ਦੇ ਕਈ ਰੂਪ ਹੁੰਦੇ ਹਨ।




