ਨਵੀਂ ਦਿੱਲੀ : ਬਸਪਾ ਦੇ ਲੋਕ ਸਭਾ ਮੈਂਬਰ ਕੁੰਵਰ ਦਾਨਿਸ਼ ਅਲੀ, ਜਿਨ੍ਹਾ ਨੂੰ ਭਾਜਪਾ ਸਾਂਸਦ ਰਮੇਸ਼ ਬਿਧੂੜੀ ਨੇ ਲੋਕ ਸਭਾ ਵਿਚ ਗਾਲ੍ਹਾਂ ਕੱਢੀਆਂ, ਨੇ ਐਤਵਾਰ ਇਕ ਹੋਰ ਭਾਜਪਾ ਸਾਂਸਦ ਨਿਸ਼ੀਕਾਂਤ ਦੂਬੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ, ਜਿਸ ਨੇ ਦੋਸ਼ ਲਾਇਆ ਹੈ ਕਿ ਅਲੀ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੀ ਸ਼ਾਨ ਦੇ ਖਿਲਾਫ ਬੋਲੇ ਸਨ। ਦੂਬੇ ਨੇ ਸਪੀਕਰ ਓਮ ਪ੍ਰਕਾਸ਼ ਬਿੜਲਾ ਨੂੰ ਪੱਤਰ ਲਿਖ ਕੇ ਕਿਹਾ ਕਿ ਅਲੀ ਨੇ ਮੋਦੀ ਖਿਲਾਫ ਬੋਲ ਕੇ ਬਿਧੂੜੀ ਨੂੰ ਉਕਸਾਇਆ।
ਅਲੀ ਨੇ ਕਿਹਾਮੈਂ ਤਾਂ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਵਕਾਰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਸਦਨ ਵਿਚ ਮੌਜੂਦ ਸਾਰੇ ਭਾਜਪਾ ਸਾਂਸਦ ਹੱਸ ਰਹੇ ਸਨ। ਪਹਿਲਾਂ ਉਨ੍ਹਾਂ ਮੇਰੀ ਸਦਨ ਵਿਚ ਜ਼ਬਾਨੀ ਲਿੰਚਿੰਗ ਕੀਤੀ ਤੇ ਹੁਣ ਬਾਹਰ ਕਰ ਰਹੇ ਹਨ।
ਦੂਬੇ ਨੇ ਕਿਹਾ ਕਿ ਅਲੀ ਪਹਿਲਾਂ ਬਿਨਾਂ ਮਾਈਕਰੋਫੋਨ ਦੇ ਪ੍ਰਧਾਨ ਮੰਤਰੀ ਦੀ ਸ਼ਾਨ ਦੇ ਖਿਲਾਫ ਬੋਲੇ, ਜਿਸ ਤੋਂ ਬਿਧੂੜੀ ਭੜਕੇ।




