ਜੈਪੁਰ : ਰਾਜਸਥਾਨ ਦੇ ਦੌਸਾ ਜ਼ਿਲ੍ਹੇ ਦੀ ਹਿੰਡੌਨ ਰੋਡ ’ਤੇ ਇੱਕ ਬੱਸ ਨੇ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ ਛੇ ਲੋਕ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਮਹੂਆ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਾਇਆ ਗਿਆ। ਇਨ੍ਹਾਂ ’ਚੋਂ ਮਹਿਲਾ ਅਤੇ ਪੁਰਸ਼ ਦੋਵੇਂ ਹੀ ਸ਼ਾਮਲ ਹਨ। ਹਾਦਸਾ ਓਵਰਟੇਕ ਕਰਨ ਦੀ ਕੋਸ਼ਿਸ਼ ’ਚ ਹੋਣਾ ਦੱਸਿਆ ਜਾ ਰਿਹਾ ਹੈ। ਮਹੂਆ ਥਾਣਾ ਅਧਿਕਾਰੀ ਜਤਿੰਦਰ ਨੇ ਦੱਸਿਆ ਕਿ ਬੱਸ ਮਹੂਆ ਤੋਂ ਹਿੰਡੌਨ ਜਾ ਰਹੀ ਸੀ। ਉਥੇ ਹੀ ਟੈਂਪੂ ਸਾਈਡ ਤੋਂ ਨਿਕਲ ਰਿਹਾ ਸੀ। ਟੈਂਪੂ ਤੋਂ ਅੱਗੇ ਨਿਕਲਣ ਦੇ ਚੱਕਰ ਨੇ ਬੱਸ ਨੇ ਟੱਕਰ ਮਾਰ ਦਿੱਤੀ। ਬੱਸ ਦੇ ਥੱਲੇ ਆਉਣ ਕਾਰਨ 5 ਯਾਤਰੀਆਂ ਦੀ ਮੌਤ ਹੋ ਗਈ, ਜਦਕਿ ਟੈਂਪੂ ’ਚ ਸਵਾਰ 6 ਯਾਤਰੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਇੱਕ ਦੀ ਹਾਲਾਤ ਗੰਭੀਰ ਹੋਣ ਕਾਰਨ ਉਸ ਨੂੰ ਜੈਪੁਰ ਰੈਫਰ ਕਰ ਦਿੱਤਾ ਗਿਆ। ਟੈਂਪੂ ’ਚ ਸਵਾਰ ਲੋਕ ਇੱਕ ਹੀ ਪਰਵਾਰ ਦੇ ਸਨ, ਉਹ ਕੈਲਾ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ।