ਕੋਰੋਨਾ ਤੋਂ 7 ਗੁਣਾ ਖ਼ਤਰਨਾਕ ਵਾਇਰਸ, ਡਬਲਿਊ ਐੱਚ ਓ ਨੇ ‘ਡਿਸੀਜ਼ ਐੱਕਸ’ ਦਿੱਤਾ ਨਾਂਅ

0
184

ਲੰਡਨ : ਬਿ੍ਰਟੇਨ ਦੀ ਵੈਕਸੀਨ ਟਾਸਕ ਫੋਰਸ ਦੇ ਚੀਫ਼ ਡੇਮ ਕੇਟ ਬਿੰਘਮ ਦਾ ਕਹਿਣਾ ਹੈ ਕਿ ਅਗਲੀ ਮਹਾਂਮਾਰੀ 5 ਕਰੋੜ ਲੋਕਾਂ ਦੀ ਜਾਨ ਲੈ ਸਕਦੀ ਹੈ। ਵਰਲਡ ਹੈੱਲਥ ਆਰਗੇਨਾਈਜੇਸ਼ਨ (ਡਬਲਿਊ ਐੱਚ ਓ) ਨੇ ਇਸ ਨੂੰ ਐਂਟੀਸੀਪੇਟਿਡ ਮਹਾਂਮਾਰੀ ਨੂੰ ਡਿਸੀਜ਼ ਐੱਕਸ ਨਾਂਅ ਦਿੱਤਾ ਹੈ। ਉਥੇ ਹੀ ‘ਡੇਲੀ ਮੇਲ’ ਦੀ ਰਿਪੋਰਟ ਮੁਤਾਬਕ ਮਾਹਰਾਂ ਦਾ ਕਹਿਣਾ ਹੈ ਕਿ ਇਹ ਮਹਾਂਮਾਰੀ ਕੋਵਿਡ-19 ਤੋਂ 7 ਗੁਣਾ ਜ਼ਿਆਦਾ ਖ਼ਤਰਨਾਕ ਸਾਬਤ ਹੋ ਸਕਦੀ ਹੈ ਅਤੇ ਜਲਦ ਹੀ ਫੈਲ ਸਕਦੀ ਹੈ। ਮਤਲਬ ਇਸ ਦੇ ਮਾਮਲੇ ਜਲਦ ਸਾਹਮਣੇ ਆ ਸਕਦੇ ਹਨ। ਇਹ ਮਹਾਂਮਾਰੀ ਮੌਜੂਦਾ ਵਾਇਰਸ ਕਾਰਨ ਫੈਲੇਗੀ। ਇਸ ਤਰ੍ਹਾਂ ਇਸ ਲਈ, ਕਿਉਂਕਿ ਵਾਇਰਸ ਤੇਜ਼ੀ ਨਾਲ ਮਿਊਟੇਟ ਹੋ ਰਿਹਾ ਹੈ। ਮਿਊਟੇਸ਼ਨ ਦਾ ਮਤਲਬ ਹੁੰਦਾ ਹੈ ਕਿ ਕਿਸੇ ਜੀਵ ਦੇ ਜੈਨੇਟਿਕ ਮਟੀਰੀਅਲ ’ਚ ਬਦਲਾਅ। ਜਦ ਕੋਈ ਵਾਇਰਸ ਖੁਦ ਦੀਆਂ ਲੱਖਾਂ ਕਾਪੀਆਂ ਬਣਾਉਂਦਾ ਹੈ ਅਤੇ ਇਹ ਇਕ ਇਨਸਾਨ ਤੋਂ ਦੂਜੇ ਇਨਸਾਨ ਤੱਕ ਜਾਂ ਜਾਨਵਰ ਤੋਂ ਇਨਸਾਨ ’ਚ ਜਾਂਦਾ ਹੈ ਤਾਂ ਹਰ ਕਾਪੀ ਵੱਖਰੀ ਹੁੰਦੀ ਹੈ। ਕਾਪੀ ’ਚ ਇਹ ਅੰਤਰ ਵਧਦਾ ਜਾਂਦਾ ਹੈ। ਕੁਝ ਸਮੇਂ ਬਾਅਦ ਇੱਕ ਨਵਾਂ ਸਟੇ੍ਰਨ ਸਾਹਮਣੇ ਆਉਂਦਾ ਹੈ। ਇਹ ਬਹੁਤ ਆਮ ਪ੍ਰਕਿਰਿਆ ਹੈ। ਵਾਇਰਸ ਆਪਣਾ ਰੂਪ ਬਦਲਦੇ ਰਹਿੰਦੇ ਹਨ। ਸੀਜਨਲ ਇੰਫਲੂਏਂਜਾ ਤਾਂ ਹਰ ਸਾਲ ਨਵੇਂ ਰੂਪ ’ਚ ਸਾਹਮਣੇ ਆਉਂਦਾ ਹੈ। ਬਿ੍ਰਟੇਨ ਦੇ ਵਿਗਿਆਨੀਆਂ ਨੇ ਡਿਸੀਜ਼ ਐੱਕਸ ਦੇ ਆਉਣ ਤੋਂ ਪਹਿਲਾਂ ਇਸ ਨਾਲ ਲੜਨ ਲਈ ਵੈਕਸੀਨ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਲਈ 25 ਤਰ੍ਹਾਂ ਦੇ ਵਾਇਰਸਾਂ ’ਤੇ ਸਟੱਡੀ ਕੀਤੀ ਜਾ ਰਹੀ ਹੈ। ਵਿਗਿਆਨੀਆਂ ਦਾ ਧਿਆਨ ਜਾਨਵਰਾਂ ’ਚ ਪਾਏ ਜਾਣ ਵਾਲੇ ਵਾਇਰਸਾਂ ’ਤੇ ਹੈ। ਮਤਲਬ ਉਹ ਵਾਇਰਸ ਜੋ ਜਾਨਵਰਾਂ ਤੋਂ ਇਨਸਾਨਾਂ ’ਚ ਫੈਲ ਸਕਦਾ ਹੈ। ਇਸ ਲਈ ਵਾਤਾਵਰਣ ’ਚ ਤਬਦੀਲੀ ਦੇ ਕਾਰਨ ਕਈ ਜਾਨਵਰ ਅਤੇ ਜੀਵ-ਜੰਤੂ ਰਿਹਾਇਸ਼ੀ ਇਲਾਕਿਆਂ ’ਚ ਰਹਿਣ ਲਈ ਆ ਰਹੇ ਹਨ। ਇਨਸਾਨਾਂ ਨੇ ਵਿਕਾਸ ਦੇ ਨਾਂਅ ’ਤੇ ਜੰਗਲਾਂ ਨੂੰ ਕੱਟ ਕੇ ਇੱਥੇ ਘਰ ਅਤੇ ਇੰਡਸਟਰੀਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਕਾਰਨ ਸਾਡਾ ਜਾਨਵਰਾਂ, ਮੱਛਰਾਂ, ਬੈਕਟੀਰੀਆ, ਫੰਗਸ ਨਾਲ ਸੰਪਰਕ ਵਧ ਗਿਆ ਹੈ। ਦੂਜੇ ਪਾਸੇ ਇਹ ਸਾਰੇ ਜੀਵ-ਜੰਤੂ ਖੁਦ ਨੂੰ ਬਦਲਦੇ ਵਾਤਾਵਰਣ ਦੇ ਅਨੁਕੂਲ ਬਣਾ ਰਹੇ ਹਨ ਅਤੇ ਸਾਡੇ ਵਾਤਾਵਰਣ ’ਚ ਹੀ ਰਹਿ ਰਹੇ ਹਨ। ਇਨ੍ਹਾ ਤੋਂ ਕਈ ਬਿਮਾਰੀਆਂ ਫੈਲ ਰਹੀਆਂ ਹਨ, ਜੋ ਸਾਡੇ ਜੀਵਨ ਲਈ ਖ਼ਤਰਨਾਕ ਹਨ।
ਫਿਜ਼ੀਸ਼ੀਅਨ ਨੀਲ ਵੋਰਾ ਨੇ ਕਿਹਾਇਹ ਆਉਣ ਵਾਲੇ ਸਮੇਂ ਦੀ ਪ੍ਰੇਸ਼ਾਨੀ ਨਹੀਂ ਹੈ। ਵਾਤਾਵਰਣ ’ਚ ਤਬਦੀਲੀ ਹਾਲੇ ਹੋ ਰਹੀ ਹੈ। ਲੋਕਾਂ ’ਤੇ ਇਸ ਦਾ ਅਸਰ ਵੀ ਹੋ ਰਿਹਾ ਹੈ। ਉਹ ਮਰ ਰਹੇ ਹਨ। ਕਈ ਖੋਜਾਂ ’ਚ ਸਾਹਮਣੇ ਆਇਆ ਕਿ ਜਲਵਾਯੂ ਤਬਦੀਲੀ ਨਾਲ ਬਿਮਾਰੀਆਂ ਫੈਲ ਰਹੀਆਂ ਹਨ। ਹੇਠਲੇ ਸਥਾਨ ਹੋਰ ਗਰਮ ਹੋ ਰਹੇ ਹਨ, ਇੱਥੇ ਰਹਿਣ ਵਾਲੇ ਜਾਨਵਰ ਵਧਦੇ ਤਾਪਮਾਨ ਨੂੰ ਝੱਲ ਨਹੀਂ ਪਾ ਰਹੇ, ਇਸ ਲਈ ਉੱਚੇ ਅਤੇ ਠੰਢੇ ਸਥਾਨਾਂ ਵੱਲ ਮਾਈਗ੍ਰੇਟ ਕਰ ਰਹੇ ਹਨ। ਇਨ੍ਹਾਂ ਦੇ ਨਾਲ ਬਿਮਾਰੀਆਂ ਵੀ ਇਨ੍ਹਾਂ ਇਲਾਕਿਆਂ ਤੱਕ ਪਹੁੰਚ ਰਹੀਆਂ ਹਨ। ਇੱਕ ਰਿਪੋਰਟ ਅਨੁਸਾਰ ਪੋਸਮਸ ਆਸਟ੍ਰੇਲੀਆ ’ਚ ਮਿਲਣ ਵਾਲਾ ਨਿਓਲੇ ਦੀ ਤਰ੍ਹਾਂ ਦਿਸਣ ਵਾਲਾ ਜਾਨਵਰ ਬੁਰੂਲੀ ਅਲਸਰ ਨਾਂਅ ਦੀ ਬਿਮਾਰੀ ਫੈਲਾਅ ਰਿਹਾ ਹੈ। ਪੋਸਮਸ ਆਸਟ੍ਰੇਲੀਆ ਦੇ ਤਾਪਮਾਨ ’ਚ ਹੀ ਰਹਿ ਸਕਦਾ ਹੈ, ਪਰ ਜੇਕਰ ਉਥੋਂ ਦੇ ਤਾਪਮਾਨ ’ਚ ਬਦਲਾਅ ਹੁੰਦਾ ਹੈ ਤਾਂ ਇਹ ਜੀਵ ਅਨੁਕੂਲ ਸਥਿਤੀ ਲੱਭਣ ਲਈ ਕਿਸੇ ਹੋਰ ਦੇਸ਼ ਜਾ ਸਕਦਾ ਹੈ।

LEAVE A REPLY

Please enter your comment!
Please enter your name here