ਗਰਭਵਤੀ ਨੂੰ ਬਾਂਸ ’ਤੇ ਲਟਕਾ ਕੇ ਲੈ ਗਏ, ਰਸਤੇ ’ਚ ਹੀ ਡਲਿਵਰੀ

0
229

ਬੜਵਾਨੀ : ਸਰਕਾਰੀ ਵਿਵਸਥਾ ’ਤੇ ਸੱਟ ਮਾਰਦੀ ਇੱਕ ਇਸ ਤਰ੍ਹਾਂ ਦੀ ਤਸਵੀਰ ਸਾਹਮਣੇ ਆਈ, ਜਿਸ ਨੂੰ ਦੇਖ ਕੇ ਹਰ ਕਿਸੇ ਦਾ ਹਿਰਦਾ ਪਸੀਜ ਜਾਵੇ।
ਘਟਨਾ ਮੱਧ ਪ੍ਰਦੇਸ਼ ਦੇ ਬੜਵਾਨੀ ਜ਼ਿਲ੍ਹੇ ਦੀ ਹੈ, ਜਿੱਥੇ 27 ਸਾਲਾ ਇੱਕ ਗਰਭਵਤੀ ਨੂੰ ਕੱਪੜੇ ’ਚ ਲਪੇਟ ਕੇ ਨਾਲਾ ਪਾਰ ਕਰਾਇਆ ਜਾ ਰਿਹਾ ਸੀ। ਮਹਿਲਾ ਨੂੰ ਇੱਕ ਬਾਂਸ ਦੇ ਸਹਾਰੇ ਲਟਕਾਇਆ ਗਿਆ ਅਤੇ ਕੁਝ ਲੋਕ ਆਪਣੇ ਮੋਢਿਆਂ ’ਤੇ ਇਸ ਬਾਂਸ ਨੂੰ ਰੱਖ ਕੇ ਗਰਭਵਤੀ ਮਹਿਲਾ ਨੂੰ ਨਾਲਾ ਪਾਰ ਰਹੇ ਹਨ। ਗਰਭਵਤੀ ਦਰਦ ਨਾਲ ਤੜਫ ਰਹੀ ਸੀ। ਮਹਿਲਾ ਤੱਕ ਐਂਬੂਲੈਂਸ ਇਸ ਲਈ ਨਹੀਂ ਪਹੁੰਚ ਸਕੀ, ਕਿਉਂਕਿ ਉਸ ਦੇ ਘਰ ਤੱਕ ਜਾਣ ਵਾਲੀ ਸੜਕ ਬੁਰੀ ਤਰ੍ਹਾਂ ਖਰਾਬ ਹੋ ਗਈ ਅਤੇ ਉਥੇ ਮੀਂਹ ਕਾਰਨ ਨਾਲਿਆਂ ’ਚ ਪਾਣੀ ਵਧ ਗਿਆ ਸੀ। ਹਾਲਾਤ ਇਹ ਹੋ ਗਏ ਕਿ ਮਹਿਲਾ ਨੇ ਰਸਤੇ ’ਚ ਹੀ ਬੱਚੇ ਨੂੰ ਜਨਮ ਦੇ ਦਿੱਤਾ।

LEAVE A REPLY

Please enter your comment!
Please enter your name here