23.9 C
Jalandhar
Thursday, October 17, 2024
spot_img

ਏਸ਼ੀਅਨ ਖੇਡਾਂ : ਦੂਜੇ ਦਿਨ ਭਾਰਤ ਨੇ ਸ਼ੂਟਿੰਗ, ਵੂਮੈਨ �ਿਕਟ ’ਚ ਸੋਨਾ ਜਿੱਤਿਆ

ਹਾਂਗਜ਼ੂ : ਏਸ਼ੀਅਨ ਖੇਡਾਂ 2023 ’ਚ ਮਹਿਲਾ �ਿਕਟ ਟੀਮ ਨੇ ਸੋਨਾ ਤਮਗਾ ਜਿੱਤ ਲਿਆ। ਭਾਰਤੀ ਟੀਮ ਤੇ ਸ੍ਰੀਲੰਕਾ ਵਿਚਾਲੇ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਟੀਮ ਇੰਡੀਆ ਇਸ ਮੁਕਾਬਲੇ ’ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ’ਚ 7 ਵਿਕਟਾਂ ਦੇ ਨੁਕਸਾਨ ’ਤੇ ਸਿਰਫ਼ 116 ਦੌੜਾਂ ਹੀ ਬਣਾਉਣ ’ਚ ਕਾਮਯਾਬ ਹੋ ਸਕੀ। ਇਸ ਤੋਂ ਗੇਂਦਬਾਜ਼ੀ ਦੇ ਬੇਹਤਰੀਨ ਪ੍ਰਦਰਸ਼ਨ ਦੇ ਦਮ ’ਤੇ ਭਾਰਤ ਨੇ ਸ੍ਰੀਲੰਕਾ ਨੂੰ 20 ਓਵਰਾਂ ’ਚ 97 ਦੌੜਾਂ ’ਤੇ ਰੋਕਦੇ ਹੋਏ ਸੋਨੇ ਦਾ ਤਮਗਾ ਆਪਣੇ ਨਾਂਅ ਕਰਨ ’ਚ ਕਾਮਯਾਬੀ ਹਾਸਲ ਕਰ ਲਈ। ਭਾਰਤ ਵੱਲੋਂ ਗੇਂਦਬਾਜ਼ੀ ’ਚ 18 ਸਾਲ ਦੀ ਤਿਤਾਸ ਸਾਧੂ ਨੇ ਸਭ ਤੋਂ ਵੱਧ 3 ਵਿਕਟਾਂ ਆਪਣੇ ਨਾਂਅ ਕੀਤੀਆਂ।
ਇਸੇ ਦੌਰਾਨ ਭਾਰਤੀ ਮਹਿਲਾ ਰੱਬੀ ਟੀਮ ਨੂੰ ਸਿੰਗਾਪੁਰ ਖਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੁਕਾਬਲੇ ’ਚ ਸਿੰਗਾਪੁਰ ਟੀਮ ਨੇ 0-15 ਨਾਲ ਜਿੱਤ ਦਰਜ ਕੀਤੀ। ਭਾਰਤ ਨੂੰ ਇਸ ਤੋਂ ਪਹਿਲਾਂ ਜਾਪਾਨ ਅਤੇ ਹਾਂਗਕਾਂਗ ਖਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਟੀਮ 3 ਮੈਚਾਂ ’ਚੋਂ ਇੱਕ ਵੀ ਪੁਆਇੰਟ ਹਾਸਲ ਨਹੀਂ ਕਰ ਸਕੀ।
ਭਾਰਤ ਨੂੰ ਟੈਨਿਸ ’ਚ ਵੱਡਾ ਝਟਕਾ ਲੱਗਾ। ਰੋਹਨ ਬੋਪੱਨਾ ਅਤੇ ਯੂਕੀ ਭਾਂਬਰੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾ ਨੂੰ ਉਜ਼ਬੇਕਿਸਤਾਨ ਦੇ ਖਿਡਾਰੀਆਂ ਨੇ ਹਰਾਇਆ। ਬੋਪੱਨਾ-ਭਾਂਬਰੀ ਦਾ ਮਰਦਾਂ ਦੇ ਡਬਲਜ਼ ’ਚ ਚੰਗਾ ਪ੍ਰਦਰਸ਼ਨ ਨਹੀਂ ਰਿਹਾ। ਇਨ੍ਹਾਂ ਦੋਵਾਂ ਨੂੰ 6-2, 3-6, 6-10 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਤਰ੍ਹਾਂ ਦੂਜੇ ਦਿਨ ਭਾਰਤ ਨੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ’ਚ ਸੋਨ ਤਮਗਾ ਜਿੱਤਿਆ। ਭਾਰਤੀ ਨਿਸ਼ਾਨੇਬਾਜ਼ ਦਿਵਯਾਂਸ ਸਿੰਘ ਪੰਵਾਰ, ਐਸ਼ਵਰਿਆ ਪ੍ਰਤਾਪ ਸਿੰਘ ਤੋਮਰ, ਰੁਦਰੰਕੇਸ਼ ਬਾਲਾਸਾਹਿਬ ਪਾਟਿਲ ਦੀ ਤਿਕੜੀ ਨੇ 1893.7 ਦੇ ਕੁੱਲ ਸਕੋਰ ਨਾਲ ਸੋਨ ਤਗਮਾ ਜਿੱਤਿਆ। ਇਹ ਇੱਕ ਵਿਸ਼ਵ ਰਿਕਾਰਡ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ 1893.3 ਅੰਕਾਂ ਦਾ ਸੀ, ਜੋ ਚੀਨ ਨੇ ਬਣਾਇਆ ਸੀ। ਦੱਖਣੀ ਕੋਰੀਆ ਨੇ ਇਸ ਮੁਕਾਬਲੇ ’ਚ ਚਾਂਦੀ ਦਾ ਤਗਮਾ ਜਿੱਤਿਆ। ਚੀਨੀ ਨਿਸ਼ਾਨੇਬਾਜ਼ 1888.2 ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ। ਤਿੰਨ ਭਾਰਤੀ ਨਿਸ਼ਾਨੇਬਾਜਾਂ ’ਚੋਂ ਰੁਦਰੰਕਸ ਨੇ ਸਭ ਤੋਂ ਵੱਧ 632.5 ਦਾ ਸਕੋਰ ਬਣਾਇਆ। ਉਨ੍ਹਾਂ ਤੋਂ ਇਲਾਵਾ ਐਸ਼ਵਰਿਆ ਤੋਮਰ ਨੇ 631.6 ਅੰਕ ਜਦਕਿ ਦਿਵਿਆਂਸ ਪਵਾਰ ਨੇ 629.6 ਅੰਕ ਹਾਸਲ ਕੀਤੇ।
ਨਿਸ਼ਾਨੇਬਾਜ਼ੀ ’ਚ ਵਿਸ਼ਵ ਰਿਕਾਰਡ ਦੇ ਨਾਲ ਸੋਨ ਤਗਮਾ ਜਿੱਤਣ ਤੋਂ ਬਾਅਦ ਭਾਰਤ ਨੇ ਏਸ਼ੀਆਈ ਖੇਡਾਂ ਦੇ ਦੂਜੇ ਦਿਨ ਦੋ ਹੋਰ ਕਾਂਸੀ ਦੇ ਤਗਮੇ ਜਿੱਤੇ। ਭਾਰਤ ਨੂੰ ਇਹ ਦੋਵੇਂ ਤਗਮੇ ਰੋਇੰਗ ’ਚ ਮਿਲੇ ਹਨ। ਮਰਦਾਂ ਦੇ ਚਾਰ ਮੁਕਾਬਲਿਆਂ ’ਚ ਜਸਵਿੰਦਰ ਸਿੰਘ, ਭੀਮ ਸਿੰਘ, ਪੁਨੀਤ ਕੁਮਾਰ ਅਤੇ ਅਸੀਸ ਨੇ 6:10.81 ਦੇ ਸਮੇਂ ਨਾਲ ਕਾਂਸੀ ਦਾ ਤਗਮਾ ਜਿੱਤਿਆ। ਇਸ ਤੋਂ ਬਾਅਦ ਸੇਲਿੰਗ ’ਚ ਭਾਰਤ ਨੇ ਇੱਕ ਹੋਰ ਕਾਂਸੀ ਦਾ ਤਗਮਾ ਜਿੱਤਿਆ। ਇਸ ਵਾਰ ਸਤਨਾਮ ਸਿੰਘ, ਪਰਮਿੰਦਰ ਸਿੰਘ, ਜਾਕਰ ਖਾਨ ਅਤੇ ਸੁਖਮੀਤ ਸਿੰਘ ਨੇ ਤਗਮੇ ਜਿੱਤੇ। ਇਨ੍ਹਾਂ ਦੋ ਮੈਡਲਾਂ ਨਾਲ ਰੋਇੰਗ ’ਚ ਭਾਰਤ ਦੇ ਮੈਡਲਾਂ ਦੀ ਗਿਣਤੀ 5 ਹੋ ਗਈ ਹੈ।

Related Articles

LEAVE A REPLY

Please enter your comment!
Please enter your name here

Latest Articles