ਯੂਰਪ ਕਬਾੜ ਜਹਾਜ਼ ਬੰਗਲਾਦੇਸ਼ ਦੇ ਸਮੁੰਦਰੀ ਤੱਟਾਂ ’ਤੇ ਛੱਡ ਰਿਹਾ

0
147

ਢਾਕਾ : ਯੂਰਪ ਦੀ ਮਰੀਨਟਾਇਮ ਕੰਪਨੀ ਪੁਰਾਣੇ ਹੋ ਚੁੱਕੇ ਸਮੁੰਦਰੀ ਜਹਾਜ਼ਾਂ ਨੂੰ ਬੰਗਲਾਦੇਸ਼ ਦੇ ਸਮੁੰਦਰ ਤੱਟਾਂ ’ਤੇ ਡੰਪ ਕਰ ਰਹੀ ਹੈ। ਇਹ ਬੇਹੱਦ ਖਰਾਬ ਹਾਲਤ ’ਚ ਹਨ। ਇਨ੍ਹਾਂ ਨਾਲ ਪਾਣੀ ਪ੍ਰਦੂਸ਼ਣ ਵਧ ਰਿਹਾ ਹੈ ਅਤੇ ਇਹ ਲੋਕਾਂ ਲਈ ਵੀ ਖ਼ਤਰਨਾਕ ਸਾਬਤ ਹੋ ਰਹੇ ਹਨ। ਹਿਊਮਨ ਰਾਈਟ ਵਾਚ (ਐੱਚ ਆਰ ਡਬਲਿਊ) ਦਾ ਕਹਿਣਾ ਹੈ ਕਿ ਇਹ ਜਹਾਜ਼ ਕਿਸੇ ਜ਼ਹਿਰ ਤੋਂ ਘੱਟ ਨਹੀਂ ਹਨ। ਇਨ੍ਹਾਂ ਦੀ ਹਾਲਤ ਏਨੀ ਖਰਾਬ ਹੈ ਕਿ ਇਨ੍ਹਾਂ ਨੂੰ ਸ਼ਿਪਯਾਰਡ ਤੱਕ ਲੈ ਜਾਣ ਵਾਲੇ ਅਤੇ ਇਨ੍ਹਾਂ ਦੇ ਪਾਰਟਸ ਨੂੰ ਵੱਖ ਕਰਨ ਵਾਲੇ ਵਰਕਰਾਂ ਦੀ ਮੌਤ ਹੋ ਰਹੀ ਹੈ। ਇੱਕ ਰਿਪੋਰਟ ਮੁਤਾਬਿਕ ਓ ਐੱਸ ਐੱਚ ਈ ਫਾਊਂਡੇਸ਼ਨ ਚੈਰਿਟੀ ਦੇ ਡਾਇਰੈਕਟਰ ਰਿਪੁਨ ਚੌਧਰੀ ਦਾ ਕਹਿਣਾ ਹੈ ਕਿ ਬੰਗਲਾਦੇਸ਼ੀ ਤੱਟਾਂ ’ਤੇ ਖੜੇ ਇਨ੍ਹਾਂ ਜਹਾਜ਼ਾਂ ’ਚ ਅਜਬੇਸਟੋ ਨਾਂਅ ਦਾ ਖਣਿਜ ਹੁੰਦਾ ਹੈ, ਇਸ ਨਾਲ ਫੇਫੜਿਆਂ ਦੇ ਕੈਂਸਰ ਅਤੇ ਕਈ ਹੋਰ ਜਾਨਲੇਵਾ ਬਿਮਾਰੀਆਂ ਹੋ ਸਕਦੀਆਂ ਹਨ। ਦੂਜੇ ਪਾਸੇ ਬੰਗਲਾਦੇਸ਼ ਦੀ ਸ਼ਿਪ ਬ੍ਰੇਕਿੰਗ ਕੰਪਨੀਆਂ ਮਜ਼ਦੂਰਾਂ ਦੀ ਸੁਰੱਖਿਆ ਲਈ ਕੋਈ ਕਦਮ ਨਹੀਂ ਉਠਾ ਰਹੀਆਂ। ਬੰਗਲਾਦੇਸ਼ ਦੇ ਸੀਤਾਕੁੰਡ ਤੱਟ ’ਤੇ ਪੁਰਾਣੇ ਜਹਾਜ਼ਾਂ ਨੂੰ ਤੋੜਨ ਦਾ ਕੰਮ ਕੀਤਾ ਜਾਂਦਾ ਹੈ। ਇਹ ਦੁਨੀਆ ਦੇ ਸਭ ਤੋਂ ਵੱਡੇ ਸ਼ਿਪ ਬ੍ਰੇਕਿੰਗ ਯਾਰਡਾਂ ’ਚੋਂ ਇੱਕ ਹੈ। ਇੱਥੇ ਲੋਹੇ ਨੂੰ ਪਿਘਲਾ ਕੇ ਸਟੀਲ ਬਣਾਇਆ ਜਾਂਦਾ ਹੈ, ਜੋ ਕਾਫ਼ੀ ਸਸਤਾ ਹੁੰਦਾ ਹੈ। ਇੱਥੇ ਯੂਰਪ ਦੀ ਮਰੀਨ ਟਾਇਮ ਕੰਪਨੀ ਆਪਣੇ ਖਰਾਬ ਹੋ ਚੁੱਕੇ ਸਮੁੰਦਰੀ ਜਹਾਜ਼ਾਂ ਨੂੰ ਛੱਡ ਰਹੀ ਹੈ। ਐੱਚ ਆਰ ਡਬਲਿਊ ਮੁਤਾਬਕ ਯੂਰਪ ਕੰਪਨੀਆਂ ਨੇ ਸੀਤਾਕੁੰਡ ਸਮੁੰਦਰੀ ਕਿਨਾਰੇ ’ਤੇ 2020 ਤੋਂ ਹੁਣ ਤੱਕ 520 ਜਹਾਜ਼ ਛੱਡੇ ਹਨ। ਇੱਥੇ ਹਜ਼ਾਰਾਂ ਵਰਕਰ ਬਿਨਾਂ ਸੁਰੱਖਿਆ ਤੋਂ ਇਨ੍ਹਾਂ ਜਹਾਜ਼ਾਂ ਨੂੰ ਤੋੜਦੇ ਹਨ।
ਐੱਚ ਆਰ ਡਬਲਿਊ ਰਿਸਰਚ ਜੂਲੀਆ ਬਲੇਕਨਰ ਦਾ ਕਹਿਣਾ ਹੈ ਕਿ ਯਾਰਡ ’ਚ ਜਹਾਜ਼ਾਂ ਨੂੰ ਕਬਾੜ ’ਚ ਬਦਲਣ ਵਾਲੀਆਂ ਬੰਗਲਾਦੇਸ਼ੀ ਕੰਪਨੀਆਂ ਲੋਕਾਂ ਦੇ ਜੀਵਨ ਅਤੇ ਵਾਤਾਵਰਣ ਦੀ ਪਰਵਾਹ ਕੀਤੇ ਬਿਨਾਂ ਸਿਰਫ਼ ਲਾਭ ਬਾਰੇ ਸੋਚਦੀਆਂ ਹਨ। ਵਾਤਾਵਰਣ ਗਰੁੱਪ ਯੰਗ ਪਾਵਰ ਇਨ ਸੋਸ਼ਲ ਐਕਸ਼ਨ ਮੁਤਾਬਕ ਸੀਤਾਕੁੰਡ ਸ਼ਿਪ ਯਾਰਡ ’ਚ 2019 ਤੋਂ ਹੁਣ ਤੱਕ 62 ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ। ਖ਼ਬਰਾਂ ਮੁਤਾਬਕ ਪਿਛਲੇ ਹਫ਼ਤੇ ਸ਼ਿਪ ਨੂੰ ਤੋੜਦੇ ਸਮੇਂ ਦੋ ਮਜ਼ਦੂਰ ਉਸ ’ਚ ਡਿੱਗ ਗਏ ਤੇ ਉਨ੍ਹਾਂ ਦੀ ਮੌਤ ਹੋ ਗਈ। ਓ ਐੱਸ ਐੱਚ ਈ ਫਾਊਂਡੇਸ਼ਨ ਚੈਰਿਟੀ ਦੇ ਡਾਇਰੈਕਟਰ ਰਿਪੁਨ ਚੌਧਰੀ ਨੇ ਕਿਹਾਆਰਗੇਨਾਈਜ਼ੇਸ਼ਨ ਨੇ ਸ਼ਿਪ ਬ੍ਰੇਕਿੰਗ ਯਾਰਡ ਦੇ 110 ਮਜ਼ਦੂਰਾਂ ਦੀ ਸਿਹਤ ਨੂੰ ਠੀਕ ਕੀਤਾ। ਇਸ ’ਚ 33 ਮਜ਼ਦੂਰ ਕਿਸੇ ਤਰ੍ਹਾਂ ਦੇ ਜ਼ਹਿਰੀਲੇ ਪਦਾਰਥ ਦੇ ਸੰਪਰਕ ’ਚ ਆਏ ਸਨ। ਇਨ੍ਹਾਂ ਸਾਰਿਆਂ ਦੇ ਫੇਫੜਿਆਂ ’ਚ ਜ਼ਹਿਰੀਲਾ ਪਦਾਰਥ ਪਾਇਆ ਗਿਆ। ਉਨ੍ਹਾ ਕਿਹਾ ਕਿ 33 ’ਚੋਂ 3 ਮਜ਼ਦੂਰਾਂ ਦੀ ਮੌਤ ਹੋ ਗਈ, ਬਾਕੀ ਬਿਮਾਰੀ ਨਾਲ ਜੂਝ ਰਹੇ ਹਨ।

LEAVE A REPLY

Please enter your comment!
Please enter your name here