ਸ਼ੋਅ ਦੌਰਾਨ ਕਰਨ ਔਜਲਾ ’ਤੇ ਜੁੱਤੀ ਸੁੱਟੀ

0
168

ਲੰਡਨ : ਪੰਜਾਬੀ ਗਾਇਕ ਕਰਨ ਔਜਲਾ ਉਤੇ ਉਸ ਦੇ ਲੰਡਨ ਵਿਚ ਜਾਰੀ ਸ਼ੋਅ ਦੌਰਾਨ ਜੁੱਤੀ ਵਗਾਹ ਕੇ ਮਾਰੇ ਜਾਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਕ ਦਰਸ਼ਕ ਵੱਲੋਂ ਮਾਰੀ ਗਈ ਜੁੱਤੀ ਸਿੱਧੀ ਗਾਇਕ ਦੇ ਚਿਹਰੇ ਉਤੇ ਵੱਜੀ। ਇਸ ’ਤੇ ਰੋਹ ਵਿਚ ਆਏ ਗਾਇਕ ਨੇ ਗਾਉਣਾ ਬੰਦ ਕਰ ਕੇ ਹਮਲਾਵਰ ਨੂੰ ਭਾਲਣਾ ਸ਼ੁਰੂ ਕਰ ਦਿੱਤਾ। ਕਰਨ ਔਜਲਾ ਹਮਲਾਵਰ ਨੂੰ ਉੱਚੀ-ਉੱਚੀ ਵੰਗਾਰਨ ਲੱਗਾਇਹ ਕਿਸ ਦੀ ਕਰਤੂਤ ਹੈ, ਮੇਰੇ ਸਾਹਮਣੇ ਸਟੇਜ ਉਤੇ ਆਵੇ। ਮੈਂ ਏਨਾ ਮਾੜਾ ਨਹੀਂ ਗਾ ਰਿਹਾ ਕਿ ਤੁਸੀਂ ਮੇਰੇ ਉਤੇ ਜੁੱਤੀਆਂ ਵਗਾਹ ਮਾਰੋ। ਜੇ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਸਟੇਜ ਉਤੇ ਆਣ ਕੇ ਸਿੱਧੀ ਗੱਲ ਕਰੇ। ਇਸ ਦੌਰਾਨ ਸੁਰੱਖਿਆ ਮੁਲਾਜ਼ਮਾਂ ਨੇ ਹਮਲਾਵਰ ਨੂੰ ਭੀੜ ਵਿਚੋਂ ਫੜ ਲਿਆ ਅਤੇ ਉਸ ਨੂੰ ਲਾਂਭੇ ਲੈ ਗਏ। ਔਜਲਾ ਉਤੇ ਹੋਏ ਇਸ ਹਮਲੇ ਨੇ ਉਸ ਦੇ ਪ੍ਰਸੰਸਕਾਂ ਵਿਚ ਰੋਸ ਹੀ ਪੈਦਾ ਨਹੀਂ ਕੀਤਾ, ਸਗੋਂ ਇਸ ਨਾਲ ਸੁਰੱਖਿਆ ਸੰਬੰਧੀ ਵੀ ਕਈ ਸਵਾਲ ਖੜ੍ਹੇ ਹੋ ਗਏ ਹਨ।

LEAVE A REPLY

Please enter your comment!
Please enter your name here