ਮਨੀਪੁਰ ਦੀ ਹਿੰਸਾ ’ਚ 5 ਮੌਤਾਂ

0
136

ਇੰਫਾਲ : ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ਵਿਚ ਸਨਿੱਚਰਵਾਰ ਸਵੇਰ ਹੋਈ ਹਿੰਸਾ ਵਿਚ 5 ਵਿਅਕਤੀਆਂ ਦੀ ਮੌਤ ਹੋ ਗਈ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਕ ਘਟਨਾ ਵਿਚ ਇਕ ਵਿਅਕਤੀ ਨੂੰ ਸੁੱਤੇ ਪਏ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਇਸ ਤੋਂ ਬਾਅਦ ਹੋਈ ਗੋਲੀਬਾਰੀ ਵਿਚ ਦੋ ਭਾਈਚਾਰਿਆਂ ਦੇ 4 ਹਥਿਆਰਬੰਦ ਵਿਅਕਤੀ ਮਾਰੇ ਗਏ। ਅਧਿਕਾਰੀ ਨੇ ਦੱਸਿਆ ਕਿ ਖਾੜਕੂ ਇਕ ਸੁੰਨਸਾਨ ਘਰ ਵਿਚ ਵੜ ਗਏ ਅਤੇ ਉਥੇ ਰਹਿੰਦੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਪਹਾੜੀਆਂ ’ਚ ਲੜਾਕੂ ਭਾਈਚਾਰਿਆਂ ਵਿਚਕਾਰ ਗੋਲੀਬਾਰੀ ਦੌਰਾਨ 4 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਬਿਸ਼ਨਪੁਰ ਜ਼ਿਲ੍ਹੇ ਵਿਚ ਸ਼ੱਕੀ ਖਾੜਕੂਆਂ ਵੱਲੋਂ ਪਿੰਡਾਂ ’ਤੇ ਦਾਗੇ ਰਾਕਟਾਂ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ 5 ਜ਼ਖਮੀ ਹੋ ਗਏ ਸਨ। ਮਨੀਪੁਰ ਵਿਚ ਹਫਤੇ ਦੀ ਸ਼ੁਰੂਆਤ ਤੋਂ ਹਿੰਸਕ ਘਟਨਾਵਾਂ ਹੋ ਰਹੀਆਂ ਹਨ। ਵਾਦੀ ਅਧਾਰਤ ਨਾਗਰਿਕ ਜਥੇਬੰਦੀ ‘ਕੋਆਰਡੀਨੇਸ਼ਨ ਕਮੇਟੀ ਆਨ ਮਨੀਪੁਰ ਇੰਟੈਗਿ੍ਰਟੀ’ ਨੇ ਜਨਤਕ ਐਮਰਜੈਂਸੀ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਲੋਕ ਕੁੱਕੀ ਖਾੜਕੂਆਂ ਦੇ ਹਮਲਿਆਂ ਕਾਰਨ ਘਰਾਂ ਵਿੱਚੋਂ ਨਾ ਨਿਕਲਣ। ਇਹ ਐਮਰਜੈਂਸੀ ਸਥਿਤੀ ਨਾਰਮਲ ਹੋਣ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ।

LEAVE A REPLY

Please enter your comment!
Please enter your name here