ਪਟਨਾ : ਨਿਤਿਸ਼ ਕੁਮਾਰ ਨੇ ਟਵੀਟ ਕਰਕੇ ਕਿਹਾ, ‘ਅੱਜ ਗਾਂਧੀ ਜੈਯੰਤੀ ਦੇ ਸ਼ੁਭ ਮੌਕੇ ’ਤੇ ਬਿਹਾਰ ’ਚ ਕਰਾਈ ਗਈ ਜਾਤੀ ਅਧਾਰਤ ਗਣਨਾ ਦੇ ਅੰਕੜੇ ਪ੍ਰਕਾਸ਼ਤ ਕਰ ਦਿੱਤੇ ਗਏ। ਜਾਤੀ ਅਧਾਰਤ ਗਣਨਾ ਦੇ ਕੰਮ ’ਚ ਲੱਗੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ।
ਜਾਤੀ ਅਧਾਰਤ ਗਣਨਾ ਲਈ ਸਹਿਮਤੀ ਨਾਲ ਵਿਧਾਨ ਮੰਡਲ ’ਚ ਪ੍ਰਸਤਾਵ ਪਾਸ ਕੀਤਾ ਗਿਆ ਸੀ। ਬਿਹਾਰ ਵਿਧਾਨ ਸਭਾ ਦੇ ਸਾਰੇ 9 ਦਲਾਂ ਦੀ ਸਹਿਮਤੀ ਨਾਲ ਫੈਸਲਾ ਲਿਆ ਗਿਆ ਸੀ ਕਿ ਸੂਬਾ ਸਰਕਾਰ ਆਪਣੇ ਸਾਧਨਾਂ ਨਾਲ ਜਾਤੀ ਅਧਾਰਤ ਗਣਨਾ ਕਰਾਏ ਅਤੇ 2 ਜੂਨ 2022 ਨੂੰ ਮੰਤਰੀ ਪ੍ਰੀਸ਼ਦ ਤੋਂ ਇਸ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਦੇ ਅਧਾਰ ’ਤੇ ਸੂਬਾ ਸਰਕਾਰ ਨੇ ਆਪਣੇ ਸਾਧਨਾਂ ਨਾਲ ਜਾਤੀ ਅਧਾਰਤ ਗਣਨਾ ਕਰਾਈ ਹੈ। ਜਾਤੀ ਅਧਾਰਤ ਗਣਨਾ ਨਾਲ ਨਾਲ ਸਿਰਫ਼ ਜਾਤੀਆਂ ਬਾਰੇ ਪਤਾ ਚੱਲਿਆ ਹੈ, ਬਲਕਿ ਸਾਰਿਆਂ ਦੀ ਆਰਥਕ ਸਥਿਤੀ ਦੀ ਜਾਣਕਾਰੀ ਵੀ ਮਿਲੀ ਹੈ। ਇਸ ਦੇ ਅਧਾਰ ’ਤੇ ਸਾਰੇ ਵਰਗਾਂ ਦੇ ਵਿਕਾਸ ਲਈ ਅਗਾਊਂ ਕਾਰਵਾਈ ਕੀਤੀ ਜਾਵੇਗੀ।
ਬਿਹਾਰ ’ਚ ਕਰਾਈ ਗਈ ਗਣਨਾ ਨੂੰ ਲੈ ਕੇ ਜਲਦ ਹੀ ਬਿਹਾਰ ਵਿਧਾਨ ਸਭਾ ਦੇ ਉਹੀ 9 ਦਲਾਂ ਦੀ ਮੀਟਿੰਗ ਬੁਲਾਈ ਜਾਵੇਗੀ ਅਤੇ ਜਾਤੀ ਅਧਾਰਤ ਗਣਨਾ ਦੇ ਨਤੀਜਿਆਂ ਨਾਲ ਉਨ੍ਹਾਂ ਨੂੰ ਜਾਣੂ ਕਰਾਇਆ ਜਾਵੇਗਾ।




