ਕੋਚੀ : ਟੈਕਨਾਲੋਜੀ ’ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਨਾ ਵੀ ਤੁਹਾਡੀ ਜਾਨ ਲੈ ਸਕਦਾ ਹੈ। ਇਸ ਤਰ੍ਹਾਂ ਦਾ ਹੀ ਕੁਝ ਕੇਰਲ ’ਚ ਹੋਇਆ, ਜਿੱਥੇ ਗੂਗਲ ਮੈਪ ਦੇ ਗਲਤ ਗਾਈਡ ਤੋਂ ਬਾਅਦ ਦੋ ਲੋਕਾਂ ਦੀ ਮੌਤ ਹੋ ਗਈ। ਅਸਲ ’ਚ ਕੋਚੀ ਦੇ ਕੋਲ ਗੋਥੂਰਥ ’ਚ ਪੇਰੀਆਰ ਨਦੀ ’ਚ ਕਾਰ ਡਿੱਗਣ ਤੋਂ ਬਾਅਦ ਦੋ ਡਾਕਟਰਾਂ ਦੀ ਮੌਤ ਹੋ ਗਈ। ਇਸ ਦਾ ਕਾਰਨ ਗੂਗਲ ਮੈਪ ਬਣਿਆ। ਕਾਰ ’ਚ ਮੌਜੂਦ ਨੌਜਵਾਨ ਗੂਗਲ ਮੈਚ ਦੇ ਸਹਾਰੇ ਅੱਗੇ ਵਧ ਰਹੇ ਸਨ, ਜਿੱਥੇ ਗਲਤ ਗਾਈਡ ਤੋਂ ਬਾਅਦ ਉਨ੍ਹਾਂ ਦੀ ਕਾਰ ਖਾਈ ’ਚ ਜਾ ਡਿੱਗੀ। ਖ਼ਬਰਾਂ ਮੁਤਾਬਕ ਪੁਲਸ ਨੇ ਦੱਸਿਆ ਕਿ ਕੇਰਲ ’ਚ ਕੋਚੀ ਦੇ ਕੋਲ ਪੇਰੀਆਰ ਨਦੀ ’ਚ ਇੱਕ ਕਾਰ ਡਿੱਗ ਜਾਣ ਕਾਰਨ ਦੋ ਡਾਕਟਰਾਂ ਦੀ ਮੌਤ ਹੋ ਗਈ। ਡਾਕਟਰਾਂ ਦੀ ਪਛਾਣ ਉਦਿਤ ਅਤੇ ਅਜਮਲ ਦੇ ਤੌਰ ’ਤੇ ਹੋਈ। ਪੁਲਸ ਨੇ ਦੱਸਿਆ ਕਿ ਡਾਕਟਰਾਂ ਦੇ ਨਾਲ ਤਿੰਨ ਹੋਰ ਯਾਤਰੀ ਹਾਦਸੇ ’ਚ ਜ਼ਖਮੀ ਹੋ ਗਏ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਕਾਰ ਚਾਲਕ ਗੂਗਲ ਮੈਪ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਉਸ ਨਦੀ ਤੱਕ ਪਹੁੰਚ ਗਏ, ਜਦਕਿ ਉਨ੍ਹਾਂ ਸੜਕ ’ਤੇ ਜਾਣਾ ਸੀ। ਪੁਲਸ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਉਸ ਸਮੇਂ ਉਹ ਗੂਗਲ ਮੈਪ ਦੇ ਦੱਸੇ ਰਸਤੇ ’ਤੇ ਜਾ ਰਹੇ ਸਨ, ਪਰ ਲੱਗਦਾ ਹੈ ਕਿ ਮੈਪ ’ਚ ਦੱਸੇ ਗਏ ਮੋੜ ਦੇ ਸਥਾਨ ’ਤੇ ਉਹ ਗਲਤੀ ਨਾਲ ਅੱਗੇ ਵਧ ਗਏ ਅਤੇ ਨਦੀ ’ਚ ਡਿੱਗ ਗਏ।




